ਸਿਖ ਕੌਮ ਦੇ ਧਾਰਮਿਕ ‘ ਤੇ ਕੌਮੀ ਮੁੱਦਿਆਂ  ਨੂੰ ਲੈ ਕੇ ਪੰਥਕ ਦਰਦੀਆਂ ਦੀ ਪ੍ਰਭਦੀਪ ਸਿੰਘ ਯੂ ਕੇ ਗ੍ਰਹਿ ਵਿਖੇ ਹੋਈ ਵਿਸ਼ੇਸ਼ ਮੀਟਿੰਗ

4674690
Total views : 5505920

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ

ਸਿਖ ਕੌਮ ਨੂੰ ਮੌਜੂਦਾ ਸਮੇਂ ਵੱਖ ਵੱਖ ਖੇਤਰਾਂ ਵਿਚ ਆ ਰਹੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਲਈ ਪੰਥਕ ਦਰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸ੍ਰ ਪ੍ਰਭਦੀਪ ਸਿੰਘ ਯੂ ਕੇ ਗ੍ਰਹਿ ਵਿਖੇ ਹੋਈ । ਇਸ ਵਿਚ ਸਾਰੇ ਆਗੂਆਂ ਦੇ ਵਿਚਾਰ ਲਏ ਗਏ ਸਿਖ ਕੌਮ ਨੂੰ ਮੌਜੂਦਾ ਸਮੇਂ ਵਿਚ ਕਿਹੜੇ ਕਿਹੜੇ ਖੇਤਰ ਵਿਚ ਕੀ ਮੁਸ਼ਕਲਾਂ ਰਹੀਆਂ ਹਨ ਅਤੇ ਇੰਨਾਂ ਨੂੰ ਹੱਲ ਕਰਨ ਲਈ ਸਾਰੇ ਆਗੂਆਂ ਦੇ ਸੁਝਾਅ ਲਏ ਗਏ। ਸਿਖ ਕੌਮ ਦੀ ਚੇਤਨਤਾ ਵਿਚ ਆ ਰਹੇ ਧੁੰਦਲੇਪਣ,ਧਾਰਮਿਕ ਭੇਸ ਵਿਚ ਵੱਧ ਰਹੇ ਕਰਮਕਾਂਡ , ਸਮਾਜਿਕ ਕੁਰੀਤੀਆਂ,ਰਾਜਸੀ ਚੇਤਨਾਂ ਪੈਦਾ ਕਰਨ,ਨਸ਼ਿਆਂ ਕਾਰਣ ਹੋ ਰਹੀ ਬਰਬਾਦੀ ਨੂੰ ਰੋਕਣ , ਆਪਣੀ ਮਾਤ ਭਾਸ਼ਾ ਪੰਜਾਬੀ ਦੀ ਮਹੱਤਤਾ, ਧਾਰਮਿਕ ਪ੍ਰਚਾਰ ਪ੍ਰਸਾਰ , ਆਦਿ ਵਿਸ਼ਿਆਂ ਤੇ ਖੁਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ । 

ਇਕ ਪੰਥ ਇਕ ਗਰੰਥ ਪੰਥਕ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਵਾਲੀਆਂ ਜਥੇਬੰਦੀਆਂ ਨੇ ਮਿਲ ਕੇ ਚੱਲਣ ਦਾ ਪ੍ਰਣ ਕੀਤਾ

ਇਸ ਮੌਕੇ , ਸਰਬਜੀਤ ਸਿੰਘ ਧੂੰਦਾ , ਰਣਜੋਧ ਸਿੰਘ ਫੜਵਾੜਾ ,ਦਰਸ਼ਣ ਸਿੰਘ , ਸਵੀਡਨ, ਕਿਰਪਾਲ ਸਿੰਘ ਅਮਰੀਕਨ ਸਿਖ ਕੌਂਸਲ , ਸੁਰਜੀਤ ਸਿੰਘ ਹੁਸ਼ਿਆਰਪੁਰ,ਰਛਪਾਲ ਸਿੰਘ ਖਾਲਸਾ, ਮੋਗੇ ਵਾਲੇ ,ਉਪਕਾਰ ਸਿੰਘ ਭਿੰਡਰਕਲਾਂ ,ਬਲਜਿੰਦਰ ਸਿੰਘ ਸੈਫੂਵਾਲ , ਸੁਖਵਿੰਦਰ ਸਿੰਘ ਤਿਹਾੜਾ ,ਗੁਰਤੇਜ ਸਿੰਘ ਕੋਕਰੀ ਬੁਟਰਾਂ , ਮੱਖਣ ਸਿੰਘ ਰੌਂਤਾ, ਹਰਦੀਪ ਸਿੰਘ ਭਾਂਬੜੀਯ,ਲਵਪ੍ਰੀਤ ਸਿੰਘ ਧੁੰਨ,ਜਗਧਰ ਸਿੰਘ ਬੰਗਾਲ,ਅੰਮ੍ਰਿਤਪਾਲ ਸਿੰਘ ਨਾਨਕ ਖੇਤੀ ਸੰਸਥਾ , ਨਵਜੋਧ ਸਿੰਘ ਰਬਾਬੀ , ਰਾਜਪਾਲ ਸਿੰਘ ਸਹਿਜ ਪਾਠ ਸੇਵਾ ਦੱਲ , ਸੁਰਜੀਤ ਸਿੰਘ ਖਾਲਸਾ ਪੱਤਰਕਾਰ , ਗੁਰੂ ਗਰੰਥ ਸਾਹਿਬ ਸੇਵਾ ਟਰੱਸਟ ਅਨੰਦਪੁਰ ਸਾਹਿਬ , ਪ੍ਰਗਟ ਸਿੰਘ ਗੁਰੂ ਨਾਨਕ ਮਲਟੀਵਰਿਸਟੀ ਐਜੂਕੇਸ਼ਨ ਪੰਜਾਬ ਟਰੱਸਟ, ਇਕਬਾਲ ਸਿੰਘ ਆਦਮਪੁਰ ਗੁਰੂ ਪੰਥ , ਭੁਪਿੰਦਰ ਸਿੰਘ ਕੁਲਾਂ ਰਾਏ , ਪਲਵਿੰਦਰ ਸਿੰਘ ,ਪੁਸ਼ਪਿੰਦਰ ਸਿੰਘ , ਬੱਬਰ ਸ਼ੇਰ ਸਿੰਘ ,ਰਛਪਾਲ ਸਿੰਘ ਮੋਗਾ ਆਦਿ ਵੀ ਹਾਜ਼ਰ ।

Share this News