Total views : 5506110
Total views : 5506110
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਤਰਨਤਾਰਨ ਦੇ ਸਰਹਾਲੀ ‘ਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿਥੇ ਸਾਂਝ ਕੇਂਦਰ ‘ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ‘ਚ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ ਹਨ, ਪਰ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਇਸ ਤੋਂ ਬਾਅਦ ਉੱਚ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਇਹ ਵਾਰਦਾਤ ਅੱਧੀ ਰਾਤ ਕਰੀਬ 1 ਵਜੇ ਵਾਪਰੀ ਹੈ।ਅਣਪਛਾਤੇ ਹਮਲਾਵਰਾਂ ਨੇ ਨੈਸ਼ਨਲ ਹਾਈਵੇ ਤੋਂ ਰਾਕੇਟ ਲਾਂਚਰ ਨਾਲ ਥਾਣੇ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ। ਹਮਲੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਥਾਣੇ ਦੇ ਮੁੱਖ ਦਰਵਾਜ਼ੇ ਦਾ ਥੋੜਾ ਹਿੱਸਾ, ਸਾਂਝ ਕੇਂਦਰ ਦੀ ਕੰਧ ਜਿੱਥੇ ਵਿਸਫੋਟਕ ਪਦਾਰਥ ਵੱਜਾ ਦਾ ਨੁਕਸਾਨ ਹੋਇਆ।ਥਾਣੇ ਦੀ ਇਮਾਰਤ ਦੀਆਂ ਬਾਰੀਆਂ ਦੇ ਟੁੱਟੇ ਸ਼ੀਸ਼ੇ ਇੱਧਰ-ਉੱਧਰ ਖਿੱਲਰੇ ਦਿਖਾਈ ਦਿੱਤੇ। ਪੁਲਿਸ ਦੇ ਉੱਚ ਅਧਿਕਾਰੀ ਰਾਤ ਨੂੰ ਹੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਆਰੰਭ ਦਿੱਤੀ।ਐਸ ਐਸ ਪੀ ਤਰਨਤਾਰਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਹਮਲੇ ਵਿਚ ਥਾਣੇ ਦੇ ਇਕ ਹਿੱਸੇ ਵਿਚ ਬਣੇ ਸਾਂਝ ਕੇਂਦਰ ਦੇ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਹਨ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਸੁੱਟਿਆ ਗਿਆ ਹੈ। ਜਿਸ ਥਾਂ ’ਤੇ ਸ਼ੀਸ਼ੇ ਟੁੱਟੇ ਹਨ, ਉਸਨੂੰ ਫੋਰੈਂਸਿਕ ਜਾਂਚ ਵਾਸਤੇ ਸੀਲ ਕਰ ਦਿੱਤਾ ਗਿਆ ਹੈ ।
ਹੋਏ ਪੁੱਜੇ ਨੁਕਸਾਨ ਨੂੰ ਬਿਆਨ ਕਰਦੀਆਂ ਤਸਵੀਰਾਂ
।