ਗੁਰੂ ਨਗਰੀ ਦੀ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਏ.ਡੀ.ਸੀ.ਪੀ ਅਮਨਦੀਪ ਖੁਦ ਉਤਰੇ ਗਲੀਆਂ ਬਜਾਰਾਂ ‘ਚ

4674323
Total views : 5505418

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਸਿਲ ਕਮਿਸ਼ਨਰੇਟ ਅੰਮ੍ਰਿਤਸਰ ਦੇ ਕਮਿਸ਼ਨਰ ਸ: ਜਸਕਰਨ ਸਿੰਘ ਵਲੋ ਗੁਰੂ ਨਗਰੀ ਅੰਮ੍ਰਿਤਸਰ ‘ਚ ਦੇਸ਼/ਵਿਦੇਸ਼ ਵਿੱਚੋ ਆਂਉਦੇ ਸੈਲਾਨੀਆਂ ਤੇ ਲੱਖਾਂ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀਆਂ ਉਸਾਰੂ ਸਹੂਲਤਾਂ ਉਪਲਭਦ ਕਰਾਈਆਂ ਜਾਣ ਦੇ ਮਦੇਨਜਰ ਜਾਣਕਾਰੀ ਦੇਦਿਆਂ ਸ਼੍ਰੀ ਅਮਨਦੀਪ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਟ੍ਰੈਫਿਕ, ਅੰਮ੍ਰਿਤਸਰ ਨੇ ਦੱਸਿਆ  ਕਿ ਅੱਜ ਮਹਿਕਮਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਤਲੀਘਰ ਬਜਾਰ ਵਿੱਚ ਦੋ ਪਹੀਆ ਵਹੀਕਲਾਂ ਦੀ ਪਾਰਕਿੰਗ ਲਈ ਪੀਲੀਆਂ ਲਾਈਨਾਂ ਲਗਵਾਈਆਂ ਗਈਆਂ ਤੇ ਨਜਾਇਜ ਇੰਨਕਰੋਚਮੈਂਟਾਂ ਹਟਾਕੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ।

ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚ ਕੀਤੀਆਂ  ਮੀਟਿੰਗਾਂ  ਅਤੇ ਲਗਾਏ ਸੈਮੀਨਾਰ

ਬੱਸ ਸਟੈਂਡ ਏਰੀਆ ਵਿੱਚ ਆਟੋ ਰਿਕਸ਼ਾ ਡਰਾਇਵਰਾਂ ਅਤੇ ਰੇਹੜੀ ਫੜੀ ਵਾਲਿਆਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾ ਨੂੰ ਆਟੋ ਰਿਕਸ਼ਾ ਤੇ ਰੇਹੜੀਆਂ ਵਾਸਤੇਸੂਰਜ, ਚੰਦਾ ਸਿਨੇਮਾ ਦੇ ਪਾਸ ਕਾਰਪੋਰੇਸ਼ਨ ਵੱਲੋ ਅਲਾਟ ਕੀਤੀ ਗਈ ਜਗ੍ਹਾ ਪਰ ਸ਼ਿਫਟ ਹੋਣ ਸਬੰਧੀ ਦੱਸਿਆ ਗਿਆ। ਗੁਰਦੁਆਰਾ ਸ਼੍ਰੀ ਸ਼ਹੀਦਾਂ ਸਾਹਿਬ ਦੇ ਆਸ-ਪਾਸ ਦੇ ਏਰੀਆ ਵਿੱਚ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵੱਲੋ ਕੀਤੀਆਂ ਗਈਆਂ ਨਜਾਇਜ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁਟਪਾਥਾਂ ਤੇ ਨਾ ਰੱਖਣ। ਇਸ ਸਬੰਧੀ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣਾ ਸਮਾਨ ਸੜਕਾਂ/ਫੁਟਪਾਥਾਂ ਤੋ ਹਟਾ ਲੈਣ। ਇਸ ਤੋ ਇਲਾਵਾ ਆਟੋ ਰਿਕਸ਼ਾ ਚਲਾਕਾਂ/ਸਕੂਲ ਵੈਨਾਂ ਦੇ ਡਰਾਇਵਰਾਂ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ।

Share this News