Total views : 5505608
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਇਸ ਸਾਲ ਦੀ ਆਖ਼ਰੀ ਵੱਡੀ ਤੇ ਆਪਣੇ ਕਿਸਮ ਦੀ ਪਹਿਲੀ ਰੁਮਾਂਟਿਕ, ਕਾਮੇਡੀ ਅਤੇ ਡਰਾਮਾ ਫ਼ਿਲਮ “ਤੇਰੇ ਲਈ” 9 ਦਸੰਬਰ ਨੂੰ ਰਿਲੀਜ ਹੋਵੇਗੀ। ਇਸ ਫ਼ਿਲਮ ਦੇ ਨਾਇਕ ਹਰੀਸ਼ ਵਰਮਾ ਅਤੇ ਹੀਰੋਇਨ ਸਵਿਤਾਜ ਬਰਾੜ ਫ਼ਿਲਮ ਦੀ ਟੀਮ ਨਾਲ ਅੱਜ ਸ਼ਹਿਰ ਵਿੱਚ ਪੁੱਜੇ। ਜਿੱਥੇ ਉਨ੍ਹਾਂ ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਦਰਸ਼ਕਾਂ ਨੂੰ ਸੁਨੇਹਾ ਦਿੱਤਾ ਕਿ ਉਹਨਾਂ ਦੀ ਇਹ ਫ਼ਿਲਮ ਭਰਪੂਰ ਮਨੋਰੰਜਨ ਕਰੇਗੀ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਅੰਮਿਤ ਪ੍ਰਾਸ਼ਰ ਅਤੇ ਨਿਰਮਾਤਾ ਕਮਲ ਅਰੋੜਾ ਵੀ ਮੌਜੂਦ ਸਨ।
ਫ਼ਿਲਮ ਬਾਰੇ ਗੱਲ-ਬਾਤ ਕਰਦਿਆਂ ਹਰੀਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਉਹਨਾਂ ਦੀ ਇਹ ਫ਼ਿਲਮ ਵੀ ਆਮ ਫਿਲਮਾਂ ਨਾਲ਼ੋਂ ਹਟਵੀਂ ਅਤੇ ਮਨੋਰੰਜਨ ਭਰਪੁਰ ਹੈ। ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ। ਇਹ ਫ਼ਿਲਮ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ। ਅਜੋਕੀ ਨੌਜਵਾਨ ਪੀੜੀ ਦੇ ਦੁਆਲੇ ਘੁੰਮਦੀ ਇਹ ਫ਼ਿਲਮ ਘਰਾਂ ਤੋਂ ਦੂਰ ਰਹਿੰਦੇ ਮੁੰਡੇ, ਕੁੜੀਆਂ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ। ਰੁਮਾਂਸ, ਕਾਮੇਡੀ ਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ, ਜੋ ਦਰਸ਼ਕਾਂ ਦੀ ਕੱਸਵੱਟੀ ‘ਤੇ ਖਰਾ ਉਤਰੇਗੀ।
ਇਸ ਫਿਲਮ ਦੀ ਹੀਰੋਇਨ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵਿਤਾਜ ਬਰਾੜ ਹੈ। ਇਸ ਮੌਕੇ ਸਵਿਤਾਜ ਬਰਾੜ ਨੇ ਕਿਨ੍ਹਾਂ ਕਿ ਬਤੌਰ ਹੀਰੋਇਨ ਇਹ ਉਹਨਾਂ ਦੀ ਦੂਜੀ ਪੰਜਾਬੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਸਿੱਧੂ ਮੂਸੇਵਾਲਾ ਨਾਲ “ਮੂਸਾਜੱਟ” ਫਿਲਮ ਵਿੱਚ ਕੰਮ ਕਰ ਚੁੱਕੀ ਹੈ। ਇਹ ਫਿਲਮ ਉਸਦੀ ਜ਼ਿੰਦਗੀ ਦੀ ਅਹਿਮ ਫਿਲਮ ਹੈ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ। ਇਸ ਵਿੱਚ ਉਹ ਇਕ ਐਸੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਉਂਦੀ ਹੈ। ਘਰ ਤੋਂ ਦੂਰ ਰਹਿ ਕੇ ਨੌਕਰੀ ਕਰ ਰਹੀ ਉੁਸ ਕੁੜੀ ਦੀ ਜ਼ਿੰਦਗੀ ਇਕ ਦਮ ਉਦੋਂ ਪਲਟਦੀ ਹੈ ਜਦੋਂ ਉਸਦਾ ਪਰਿਵਾਰ ਉਸਦੀ ਬਿਨਾਂ ਕਿਸੇ ਰਜਾਮੰਦੀ ਤੋਂ ਉਸਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ। ਉਸਦਾ ਇਹ ਕਿਰਦਾਰ ਅਜੋਕੀ ਨੌਜਵਾਨ ਪੀੜੀ ਤੋਂ ਪ੍ਰੇਰਿਤ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਅਜੋਕੀ ਨੌਜਵਾਨ ਪੀੜੀ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ।
ਇਸ ਮੌਕੇ ਫਿਲਮ ਦੇ ਨਿਰਦੇਸ਼ਕ ਅੰਮਿਤ ਪ੍ਰਾਸ਼ਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਧਮਕ ਮੀਡੀਆ ਹਾਊਸ, ਫਰੂਟ ਯਾਟ ਇੰਟਰਟੇਨਮੈਂਟ, ਖਰੌਰ ਫਿਲਮਸ ਅਤੇ ਰਾਹੁਲ ਸ਼ਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਧੀਰਜ ਅਰੋੜਾ ਅਤੇ ਸਹਿ ਨਿਰਮਾਤਾ ਡਿੰਪਲ ਖਰੌਰ, ਅਭੈਦੀਪ ਸਿੰਘ ਮੁਤੀ ਅਤੇ ਰਾਹੁਲ ਸ਼ਰਮਾ ਦੀ ਇਸ ਫ਼ਿਲਮ ਵਿੱਚ ਹਰੀਸ਼ ਤੇ ਸਵਿਤਾਜ ਬਰਾੜ ਨਾਲ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਭੂਮਿਕਾ ਸ਼ਰਮਾ, ਸੀਮਾ ਕੌਸ਼ਲ, ਨਿਸ਼ਾ ਬਾਨੋ, ਜਰਨੈਲ ਸਿੰਘ, ਸੁਖਵਿੰਦਰ ਰਾਜ ਤੇ ਰਾਜ ਧਾਲੀਵਾਲ ਸਮੇਤ ਰੰਗ-ਮੰਚ ਦੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਇਸ ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਸੰਗੀਤ ਵੀ ਅਹਿਮ ਹੈ। ਫ਼ਿਲਮ ਦਾ ਸੰਗੀਤ ਗੋਲ਼ਡ ਬੁਆਏ, ਏ ਆਰ ਦੀਪ, ਜੱਸੀ ਕਟਿਆਲ ਅਤੇ ਯੇ ਪਰੂਫ ਨੇ ਤਿਆਰ ਕੀਤਾ ਹੈ। ਇਸ ਦੇ ਗੀਤ ਨਿਰਮਾਨ , ਮਨਿੰਦਰ ਕੈਲੇ ਅਤੇ ਜੱਗੀ ਜਾਗੋਵਾਲ ਨੇ ਲਿਖੇ ਹਨ, ਜਿੰਨਾ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਫਿਲਮ ਦੇ ਨਿਰਮਾਤਾ ਕਮਲ ਅਰੋੜਾ ਨੇ ਕਿਹਾ ਕਿ ਇਹ ਫਿਲਮ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਹੈ। ਇਸ ਫਿਲਮ ਨਾਲ ਉਨ੍ਹਾਂ ਨੂੰ ਫਿਲਮ ਇੰਡਸਟਰੀ ਤੇ ਫਿਲਮ ਮੇਕਿੰਗ ਬਾਰੇ ਬਹੁਤ ਕੁਝ ਨਵਾਂ ਜਾਣਨ ਦਾ ਮੌਕਾ ਮਿਲਿਆ ਹੈ। ਇਸ ਫਿਲਮ ਜ਼ਰੀਏ ਉਹ ਫਿਲਮ ਇੰਡਸਟਰੀ ਨਾਲ ਪੱਕੇ ਤੌਰ ਤੇ ਜੁੜ ਗਏ ਹਨ। ਇਸ ਤੋਂ ਬਾਅਦ ਉਹ ਛੇਤੀ ਹੀ ਆਪਣੀ ਅਗਲੀ ਫਿਲਮ ਦੀ ਅਨਾਊਂਸਮੈਂਟ ਕਰਨਗੇ।