ਅੰਤਰਰਾਸ਼ਟਰੀ ਦਿਵਿਆਂਗ ਦਿਵਸ ਦੇ ਮੌਕੇ ‘ਤੇ ਹਰਮਨਜੀਤ ਸਿੰਘ ਗੋਰਾਇਆ (ਬਟਾਲਾ) ਨੂੰ ਰਾਸ਼ਟਰਪਤੀ ਨੇ ਦਿੱਤਾ ਵਿਸ਼ੇਸ਼ ਸਨਮਾਨ

4729039
Total views : 5596546

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਨਵੀ ਦਿੱਲੀ /ਬਾਰਡਰ ਨਿਊਜ ਸਰਵਿਸ

ਧਾਨ ਦ੍ਰੌਪਦੀ ਮੁਰਮੂ ਨੇ ਬੀਤੇ ਦਿਨ ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਦੇ ਮੌਕੇ ‘ਤੇ ਬਟਾਲਾ ਨਿਵਾਸੀ ਹਰਮਨਜੀਤ ਸਿੰਘ ਗੁਰਾਇਆ (43) ਨੂੰ ਅਪਾਹਜ ਵਿਅਕਤੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਕੰਮ ਕਰਨ ਬਦਲੇ ਸਨਮਾਨਿਤ ਕੀਤਾ।

ਹਰਮਨਜੀਤ ਸਿੰਘ ਨੂੰ ਵਿਗਿਆਨ ਭਵਨ ਵਿਖੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵਰਿੰਦਰ ਕੁਮਾਰ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਦੁਆਰਾ ‘ਅਪੰਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਗੁਰਾਇਆ ਨੂੰ ‘ਸਰਵਸ਼੍ਰੇਸ਼ਠ ਵਿਅਕਤੀ’ ਸ਼੍ਰੇਣੀ ਤਹਿਤ ਸਨਮਾਨਿਤ ਕੀਤਾ ਗਿਆ।

ਗੁਰਾਇਆ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਟਾਲਾ ਵਿਖੇ ‘ਜਨ ਕਲਿਆਣ ਚੈਰੀਟੇਬਲ ਸੁਸਾਇਟੀ’ ਦੇ ਮੁਖੀ ਵਜੋਂ ਸਮਾਜ ਸੇਵਾ ‘ਚ ਲੱਗੇ ਹੋਏ ਹਨ। ਉਨ੍ਹਾਂ ਦੀ ਸੰਸਥਾ ਨੌਜਵਾਨਾਂ ਨੂੰ ਨਸ਼ਾ ਮੁਕਤ ਰੱਖਣ ਦੇ ਖੇਤਰ ਵਿੱਚ ਕੰਮ ਕਰਦੀ ਹੈ, ਅਤੇ ਦਿਵਿਆਂਗਾਂ ਨੂੰ ਸਪੀਚ ਥੈਰੇਪੀ ਯੰਤਰ, ਵ੍ਹੀਲਚੇਅਰਾਂ ਅਤੇ ਟ੍ਰਾਈਸਾਈਕਲਾਂ ਸਮੇਤ ਨਕਲੀ ਸਹਾਇਤਾ ਪ੍ਰਦਾਨ ਕਰਦੀ ਹੈ। ਉਹ ਅਤੇ ਉਨ੍ਹਾਂ ਦੀ ਸੰਸਥਾ ਦੇ ਮੈਂਬਰ ਅਕਸਰ ਸ਼ਹਿਰ ਦੇ ਪਾਰਕਾਂ ਵਿੱਚ ਪੰਛੀਆਂ ਨੂੰ ਦਾਣਾ ਪਾਉਣ ਦਾ ਕੰਮ ਵੀ ਕਰਦੇ ਹਨ। 

“ਦਿਵਿਆਂਗ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਅਕਤੀ ਇੱਕ ਚੰਗਾ ਵਿਅਕਤੀ ਨਹੀਂ ਬਣ ਸਕਦਾ, ਜਾਂ ਉਹ ਸਮਾਜ ਦੀ ਬਿਹਤਰੀ ਲਈ ਕੰਮ ਨਹੀਂ ਕਰ ਸਕਦਾ। ਅਜਿਹੇ ਲੋਕ ਵੀ ਆਮ ਲੋਕਾਂ ਵਰਗੇ ਹੀ ਹੁੰਦੇ ਹਨ, ਜਿਹੜੇ ਔਖਿਆਈਆਂ ਦੇ ਬਾਵਜੂਦ ਉੱਭਰਨ ਦੀ ਤਾਕਤ ਰੱਖਦੇ ਹਨ। ਹਰ ਕਿਸੇ ਦੀ ਜ਼ਿੰਦਗੀ ਦੀ ਇੱਕ ਯੋਜਨਾ ਤੇ ਉਦੇਸ਼ ਹੁੰਦਾ ਹੈ, ਅਤੇ ਹਰ ਜ਼ਿੰਦਗੀ ਵਡਮੁੱਲੀ ਹੈ, ਅਤੇ ਇਸ ‘ਤੇ ਸਥਾਨ, ਉਮਰ, ਲਿੰਗ ਜਾਂ ਦਿਵਿਆਂਗਤਾ ਦਾ ਕੋਈ ਫ਼ਰਕ ਨਹੀਂ ਪੈਂਦਾ। ਗੋਰਾਇਆ ਨੇ ਕਿਹਾ।

Share this News