Total views : 5506026
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸ੍ਰੀ ਕੰਵਲਪ੍ਰੀਤ ਸਿੰਘ ਮੰਡ, ਪੀ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾਂ, ਮੁੱਖ ਅਫ਼ਸਰ ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਇੰਸਪੈਕਟਰ ਰਾਜਬੀਰ ਕੌਰ, ਏ.ਐਸ.ਆਈ ਜੰਗ ਬਹਾਦਰ, ਇੰਚਾਰਜ਼ ਪੁਲਿਸ ਚੌਕੀ ਰਾਣੀ ਕਾ ਬਾਗ ਵੱਲੋ ਗਸ਼ਤ ਦੌਰਾਨ ਨੇੜੇ ਨਟਪੀਰ ਚੌਂਕ ਮੌਜੂਦ ਸੀ, ਤਾਂ ਸੂਚਨਾਂ ਮਿਲੀ ਕਿ ਹੋਟਲ ਰਾਜ ਕੰਵਰ, ਰਾਣੀ ਕਾ ਬਾਗ, ਅੰਮ੍ਰਿਤਸਰ ਦੇ ਵੱਲੋਂ ਆਪਣੇ ਹੋਟਲ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚੋ ਲੜਕੀਆ ਮੰਗਵਾ ਕੇ ਉਹਨਾਂ ਨੂੰ ਵਰਗਲਾ ਕਿ ਮਜਬੂਰੀ ਦਾ ਫਾਇਦਾ ਉਠਾ ਕੇ ਜਿਸਮ ਫਰੋਸੀ ਦਾ ਧੰਦਾ ਕਰਾਵਾਇਆ ਜਾਂਦਾ ਹੈ ਅਤੇ ਆਪਣੇ ਵਿਜ਼ੀਟਰ ਰਜਿਸਟਰ ਵਿੱਚ ਐਂਟਰੀ ਵੀ ਨਹੀ ਕੀਤੀ ਜਾਂਦੀ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਮੁੱਖੀ ਕੰਨਟੋਮੈਟ ਐਸ.ਆਈ ਖੁਸ਼ਬੂ ਸ਼ਰਮਾਂ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਅਧਾਰ ‘ਤੇ ਜਦ ਪੁਲਿਸ ਵਲੋ ਉਸ ਹੋਟਲ ਵਿੱਚ ਰੇਡ ਕੀਤੀ ਗਈ ਤਾਂ ਆਂਚਲ ਕੁਮਾਰ ਪੁੱਤਰ ਸਰਵਨ ਲਾਲ ਵਾਸੀ ਪਿੰਡ ਭਿੰਡਰ, ਤਹਿਸੀਲ ਆਰ.ਐਸ ਪੁਰਾ, ਜੰਮੂ, ਅਮ੍ਰਿਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਟਾਂਗਰਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਬਿਕਰਮਜੀਤ ਸਿੰਘ ਉਰਫ ਹੈਪੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸੈਦੋ ਲੇਹਲ, ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਗੁਰਪ੍ਰਤਾਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬਿਜਲੀ ਘਰ, ਤਰਨ-ਤਾਰਨ, ਮੰਗਲ ਸਿੰਘ ਉਰਫ ਮੰਨਾ ਪੁੱਤਰ ਰਣਜੀਤ ਸਿੰਘ ਵਾਸੀ ਬਿਜਲੀ ਘਰ, ਤਰਨ-ਤਾਰਨ ਅਤੇ ਇਕ ਲੜਕੀ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ।