ਪੰਜ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 32 ਆਈ.ਏ.ਐਸ ਤੇ ਪੀ.ਪੀ.ਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

4674187
Total views : 5505193

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਿਸ਼ੀਪਾਲ ਸਿੰਘ ਜਿਲਾ ਤਰਨ ਤਾਰਨ ਦੇ ਹੋਣਗੇ ਨਵੇ ਡਿਪਟੀ ਕਮਿਸ਼ਨਰ ਤੇ ਸੰਦੀਪ ਰਿਸ਼ੀ ਮੁੜ ਨਗਰ ਨਿਗਮ ਅੰਮ੍ਰਿਤਸਰ ਦੇ ਨਿਯੁਕਤ ਕੀਤੇ ਗਏ ਕਮਿਸ਼ਨਰ

ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਪੰਜਾਬ ਸਰਕਾਰ ਵਲੋਂ 5 ਜ਼‍ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਗਿਆ ਹੈ ਅਤੇ ਇਨ੍ਹਾਂ ਜ਼‍ਿਲ੍ਹਿਆਂ ਨੂੰ ਨਵੇਂ ਡਿਪਟੀ ਕਮਿਸ਼ਨਰ ਮਿਲੇ ਹਨ। ਪੰਜਾਬ ਸਰਕਾਰ ਦੇ ਵਲੋਂ ਅੱਜ 32 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਵਿਚ 5 ਡਿਪਟੀ ਕਮਿਸ਼ਨਰਾਂ ਦੇ ਵੀ ਬਦਲੇ ਗਏ ਹਨ।

ਜਿਨ੍ਹਾਂ ਜ਼ਿਲ੍ਹਿਆਂ ਨੂੰ ਨਵੇਂ ਡੀਸੀ ਮਿਲੇ ਹਨ, ਉਨ੍ਹਾਂ ਵਿਚ ਫਾਜ਼‍ਲਿਕਾ, ਬਰਨਾਲਾ, ਹੁਸ਼ਿਆਪੁਰ, ਗੁਰਦਾਸਪੁਰ ਅਤੇ ਤਰਨਤਾਰਨ ਸ਼ਾਮਲ ਹਨ। ਸੇਨੂ ਦੁੱਗਲ ਆਈ.ਏ.ਐਸ ਨੂੰ ਫਾਜ਼ਿਲਕਾ ਦਾ ਡੀਸੀ ਲਾਇਆ ਗਿਆ ਹੈ, ਜਦੋਂਕਿ ਪੂਨਮਦੀਪ ਕੌਰ ਆਈ.ਏ.ਐਸ ਨੂੰ ਬਰਨਾਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕੋਮਲ ਮਿੱਤਲ ਆਈ.ਏ.ਐਸ ਨੂੰ ਹੁਸ਼ਿਆਰਪੁਰ, ਹਿਮਾਸ਼ੂ ਅਗਰਵਾਲ ਆਈ.ਏ.ਐਸ ਨੂੰ ਗੁਰਦਾਸਪੁਰ ਅਤੇ ਰਿਸ਼ੀ ਪਾਲ ਸਿੰਘ ਆਈ.ਏ.ਐਸ ਨੂੰ ਤਰਨਤਾਰਨ ਦਾ ਡੀਸੀ ਲਗਾਇਆ ਗਿਆ ਹੈ।

ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

Share this News