ਐਨ ਐਸ ਕਿਊ ਐਫ਼ ਦੇ ਵਿਦਿਆਰਥੀਆਂ ਵਲੋ ਲਗਾਇਆ ਗਿਆ ਇੰਡਸਟਰੀ ਟੂਰ   

4674189
Total views : 5505201

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਗੁਰਨਾਮ ਸਿੰਘ ਲਾਲੀਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੀਏ ਕੇ ਬਾਂਗਰ  ਦੇ  ਐਨ ਐਸ ਕਿਓੂ ਐਫ ( ਵੋਕੇਸ਼ਨਲ) ਦੇ ਹੈਲਥਕੇਅਰ ਵਿਦਿਆਰਥੀਆਂ ਦਾ ਇੰਡਸਟਰੀ ਟੂਰ( ਵਿੱਦਿਅਕ ਦੌਰਾ) ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਲਿਜਾਇਆ ਗਿਆ।ਜਿੱਥੇ ਬੱਚਿਆਂ ਨੂੰ  ਹੈਲਥਕੇਅਰ ਵਿਸ਼ੇ ਬਾਰੇ ਜਾਣੂ ਕਰਵਾਇਆ ਗਿਆ। ਹਸਪਤਾਲ ਵਿਖੇ ਡਾਕਟਰ ਚੀਮਾ ਦੁਆਰਾ ਬੱਚਿਆਂ ਨੂੰ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਜਿਵੇ ਓਪੀਡੀ, ਅਮਰਜੈਸੀ, ਰੈਡੀਲੋਜੀ ਅਤੇ ਹੋਰ ਲੈਬਾਂ ਚ  ਵਿਦਿਆਰਥੀਆਂ  ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਸਕੂਲ ਦੇ ਪ੍ਰਿੰਸੀਪਲ ਸਰਦਾਰ ਸਤਨਾਮ ਸਿੰਘ ਬਾਠ ਜੀ ਅਤੇ ਸਟਾਫ ਮੈਬਰਾਂ ਨੇ ਬੱਚਿਆਂ ਨੂੰ ਸਵੇਰੇ ਰਵਾਨਾ ਕੀਤਾ॥ ਇਸ ਮੌਕੇ ਹੈਲਥ ਕੇਅਰ ਅਧਿਆਪਕ ਨਵਦੀਪ ਕੌਰ ਨੇ ਦੱਸਿਆ ਕਿ ਬੱਚੇ ਇੰਡਸਟਰੀ ਟੂਰ ਬਦੌਲਤ ਜਾਣਕਾਰੀ ਹਾਸਿਲ ਕਰਨ ਚ ਬਹੁਤ ਰੁਚੀ ਦਿਖਾਓੁਦੇ ਹਨ ਅਤੇ ਬਹੁ ਕੀਮਤੀ ਜਾਣਕਾਰੀ ਹਾਸਿਲ ਕਰਦੇ ਹਨ,  ਜਿਸਦਾ ਭਵਿੱਖ ਚ ਬੱਚਿਆ ਨੂੰ ਬਹੁਤ ਫਾਇਦਾ ਹੋਵੇਗਾ । 
Share this News