ਪੰਜਾਬ ਹੋਮ ਗਾਰਡ ਦੇ  ਜਵਾਨਾਂ ਦਾ ਮੁਸ਼ਕਿਲ ਸਫ਼ਰ

4674200
Total views : 5505216

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਦਸੰਬਰ ਦੇ ਮਹੀਨੇ ਦੀ ਪੂਰੀ ਠੰਡ
ਵਿੱਚ ਪੰਜਾਬ ਹੋਮ ਗਾਰਡ ਦੇ ਜਵਾਨ
ਆਪਣੇ ਪੁਰਾਣੇ ਜਿਹੇ ਮੋਟਰ ਸਾਈਕਲ
ਤੇ ਸਰਹਿੰਦ *ਡਿਊਟੀ ਤੇ ਜਾ ਰਹੇ ਸਨ
ਤਾਂ, ਦੋਨੋ ਆਪਸ ਦੇ ਵਿੱਚ *ਗੱਲਾਂ ਕਰ
ਰਹੇ ਹਨ ।
ਮੋਟਰ ਸਾਈਕਲ ਦੇ ਪਿੱਛੇ ਬੈਠਾ
ਜਵਾਨ ਮੋਟਰ ਸਾਈਕਲ ਨੂੰ ਚਲਾਉਣ
ਵਾਲੇ ਨੂੰ ਕਹਿੰਦਾ ਹੈ, *ਯਾਰ, ਆਪਣੀ
ਵੀ ਕਾਹਦੀ ਜਿੰਦਗੀ ਹੈ, *ਇਨੀ ਠੰਡ
ਵਿੱਚ *ਬੱਸ ਦਾ ਕਿਰਾਇਆ *ਨਾ ਭਰ
ਸਕਣ ਕਰਕੇ ਕਦੀ ਸਾਈਕਲ ਤੇ ਅਤੇ
ਕਦੀ *ਕਿਸੀ ਤੋ *ਲਿਫਟ ਰਾਹੀਂ ਦੂਰ
ਦੂਰ ਤੱਕ ਜਾਕੇ ਡਿਊਟੀ ਕਰਦੇ ਹਾਂ, ਤੇ
ਤਨਖਾਹ ਵੀ *ਸਾਨੂੰ ਘੱਟ ਹੀ ਮਿਲਦੀ
ਹੈ, ਅਤੇ ਸਾਡਾ ਕਾਫੀ ਖਰਚਾ ਬੱਸਾਂ ਦੇ
ਕਰਾਇਆ ਵਿੱਚ ਖਰਚ ਹੋ ਜਾਂਦੇ ।

ਮੋਟਰ ਸਾਈਕਲ ਚਲਾਉਣ ਵਾਲਾ
ਕਹਿੰਦੇ, *ਯਾਰ ਸਾਡੇ ਨਾਲੋਂ ਤਾਂ ਔਰਤਾਂ
ਹੀ ਚੰਗੀਆਂ ਹਨ, ਜਿਨ੍ਹਾਂ ਨੂੰ ਸਰਕਾਰ
ਨੇ *ਫ਼ਰੀ ਸਫ਼ਰ ਦੀ *ਸਹੂਲਤ ਦਿੱਤੀ
ਹੋਈ ਹੈ । ਪਿੱਛੇ ਬੈਠਾ ਜੁਆਨ ਕਹਿੰਦਾ
ਹੈ,ਆਪਾਂ ਵਾਹਿਗੁਰੂ ਜੀ ਨੂੰ, ਅਰਦਾਸ
ਕਰਦੇ ਹਾਂ ਕਿ ਕੋਈ ਚੰਗਾ ਅਤੇ ਦਲੇਰ
ਬੰਦਾ ਸਾਡੀ *ਫ਼ਰਿਆਦ ਨੂੰ ਵੀ ਪੰਜਾਬ
ਸਰਕਾਰ ਤੇ ਸ਼੍ਰੀਮਾਨ ਡੀਜੀਪੀ ਸਾਹਿਬ
ਪੰਜਾਬ ਦੇ ਧਿਆਨ ਵਿੱਚ ਲਿਆਵੇ ਤਾਂ
ਕਿ ਸਾਡਾ ਵੀ ਜੀਵਨ ਸੁਖਾਲਾ ਹੋ ਜਾਵੇ

ਪੰਜਾਬ ਦੇ ਡੀਜੀਪੀ ਸਾਹਿਬ ਜੀ, ਤੁਸੀ
ਪੰਜਾਬ ਦੇ ਹੋਮ ਗਾਰਡ ਦੇ ਜਵਾਨਾਂ ਦੀ
ਫ਼ਰਿਆਦ ਵੀ ਜਰੂਰ ਸੁਣੋ ਜੀ ।

ਲੇਖਕ

ਅਮਰਜੀਤ ਸਿੰਘ (ਘੁੱਗਾ)
ਪਟਿਆਲਾ
9915001316

Share this News