ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੇ ਜਿਲੇ ਅੰਦਰ ਗਲਤ ਤਰੀਕੇ ਨਾਲ ਬਣੇ 72 ਅਸਲਾ ਲਾਇਸੈਸ ਰੱਦ ਕਰਨ ਲਈ ਡੀ.ਸੀ ਅੰਮ੍ਰਿਤਸਰ ਨੂੰ ਕੀਤੀ ਸ਼ਿਫਾਰਸ

4673846
Total views : 5504653

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਕੁਝ ਦਿਨ ਪਹਿਲਾਂ, ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਪੰਜਾਬ ਵਿੱਚ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਇੱਕ ਉਪਰਾਲਾ ਕਰਦੇ ਹੋਏ ਅਸਲਾ ਲਾਇਸੰਸ ਧਾਰਕਾਂ ਦਾ ਰੀਵਿਊ ਕਰਨ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਇਸੇ ਮੁਹਿੰਮ ਤਹਿਤ ਸਵਪਨ ਸ਼ਰਮਾ ਆਈ.ਪੀ.ਐਸ., ਐਸ.ਐਸ.ਪੀ ਅੰਮ੍ਰਿਤਸਰ(ਦਿਹਾਤੀ) ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ(ਦਿਹਾਤੀ) ਪੁੁਲਿਸ ਵੱਲਂੋ ਰੀਵਿਊ ਕੀਤਾ ਜਾ ਰਿਹਾ ਹੈ ਅਤੇ ਮੁਕੱਦਮਿਆਂ ਨਾਲ ਸਬੰਧਤ ਜਾਂ ਜਿਹਨਾਂ ਨੂੰ ਅਸਲਾ ਲਾਇਸੰਸ ਦੀ ਜਰੂਰਤ ਨਹੀਂ ਪਾਈ ਗਈ ਹੈ, ਕੁੱਲ 72 ਅਸਲਾ ਲਾਇਸੰਸ ਧਾਰਕਾਂ ਦੇ ਲਾਇਸੰਸ ਕੈਂਸਲ ਕਰਨ ਸਬੰਧੀ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਦਫਤਰ ਲਿਖਕੇ ਭੇਜਿਆ ਗਿਆ ਹੈ ਅਤੇ ਹੋਰ ਅਸਲਾ ਲਾਇਸੰਸ ਧਾਰਕਾਂ ਦਾ ਵੀ ਰੀਵਿਊ ਜਾਰੀ ਹੈ। ਸ਼ਰਾਰਤੀ ਅਨਸਰ/ਮੁਕੱਦਮਿਆਂ ਨਾਲ ਸਬੰਧਤ ਵਿਅਕਤੀ ਜਾਂ ਹੋਰ ਕਿਸੇ ਕਿਸਮ ਦੇ ਵਿਅਕਤੀ ਜੋ ਸ਼ਾਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਲਈ ਖਤਰਾ ਬਣ ਸਕਦੇ ਹਨ, ਦੇ ਲਾਇਸੰਸ ਵੀ ਜਲਦੀ ਤੋਂ ਜਲਦੀ ਕੈਂਸਲ ਕਰਵਾਏ ਜਾਣਗੇ।

ਹਥਿਆਰਾਂ ਨਾਲ ਫੋਟੋਆਂ/ਵੀਡਿਓ ਸੋਸ਼ਲ ਮੀਡਿਆ ਵਗੈਰਾ ਤੇ ਪਾ ਕੇ ਵਿਖਾਵਾ ਕਰਨ ਸਬੰਧੀ 10 ਮੁਕੱਦਮੇ ਦਰਜ

ਇਸਤੋਂ ਇਲਾਵਾ ਸੋਸ਼ਲ ਮੀਡਿਆ ਜਾਂ ਹੋਰ ਪਲੇਟ ਫਾਰਮਾਂ ਪਰ ਅਸਲੇ ਨਾਲ ਫੋਟੋਆਂ/ਵੀਡਿਓ ਪਾਉਣ ਵਾਲੇ ਵਿਅਕਤੀਆਂ ਖਿਲਾਫ ਵੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ(ਦਿਹਾਤੀ) ਪੁਲਿਸ ਵੱਲੋਂ ਕੱਲ 10 ਮੁਕੱਦਮੇ (ਥਾਣਾ ਖਿਲਚੀਆਂ ਵੱਲੋਂ 03, ਥਾਣਾ ਮਜੀਠਾ ਵੱਲੋਂ 03, ਥਾਣਾ ਬਿਆਸ ਵੱਲੋਂ 02, ਥਾਣਾ ਤਰਸਿੱਕਾ ਵੱਲੋਂ 01 ਅਤੇ ਥਾਣਾ ਅਜਨਾਲਾ ਵੱਲੋਂ 01) ਵੱਖ-ਵੱਖ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕੀਤੇ ਗਏ ਹਨ, ਅਤੇ ਸੋਸ਼ਲ ਮੀਡਿਆ ਪਰ ਅਜਿਹੀਆਂ ਫੋਟੋਆਂ/ਵੀਡਿਓ ਪਾਉਣ ਵਾਲੇ ਹੋਰ ਵੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਜਿਹਨਾਂ ਖਿਲਾਫ ਵੀ ਅਜਿਹੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੰਜਾਬ ਵਿੱਚ ਸ਼ਾਂਤੀ, ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਹੀ ਪੰਜਾਬ ਪੁਲਿਸ ਦੀ ਜਿੰਮੇਵਾਰੀ ਹੈ, ਜਿਸਨੂੰ ਬਣਾਈ ਰੱਖਣ ਲਈ ਪੁਲਿਸ ਹਮੇਸ਼ਾ ਤਤਪਰ ਹਾਜਰ ਹੈ।

Share this News