ਮਹਿਲਾ ਏ.ਐਸ.ਆਈ ਵਿਰੁੱਧ ਰਿਸ਼ਵਤ ਲੈਣ ਦਾ ਹੋਇਆ ਪਰਚਾ ਦਰਜ! ਜਬਰ ਜਨਾਹ ਪੀੜਤ ਔਰਤ ਤੋ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਹੋਈ ਕਾਰਵਾਈ

4673847
Total views : 5504654

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬੀ.ਐਨ.ਈ ਬਿਊਰੋ 

ਮੁਹਾਲੀ ਦੇ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ਏ.ਐਸ.ਆਈ  ਨੇ ਇੱਕ ਔਰਤ ਤੋਂ ਉਸ ਦੇ ਘਰ ਜਾ ਕੇ ਰਿਸ਼ਵਤ ਲੈ ਲਈ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਏ.ਐਸ.ਆਈ  ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਏ.ਐਸ.ਆਈ ਪਰਵੀਨ ਕੌਰ ਵਜੋਂ ਹੋਈ ਹੈ।

ਡੇਰਾਬੱਸੀ ਏ.ਸੀ.ਪੀ  ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਵੀਡੀਓ ਵਿੱਚ  ਪਰਵੀਨ ਕੌਰ ਸਿਵਲ ਡਰੈੱਸ ਵਿੱਚ ਬਲਾਤਕਾਰ ਪੀੜਤਾ ਦੇ ਘਰ ਤੋਂ ਪੈਸੇ ਲੈ ਰਹੀ ਹੈ। ਵੀਡੀਓ ਤੋਂ ਸਾਫ਼ ਹੈ ਕਿ ਏ.ਐਸ.ਆਈ  ਪਰਵੀਨ ਕੌਰ ਉਕਤ ਔਰਤ ਤੋਂ ਕਿਸੇ ਕੰਮ ਲਈ ਪੈਸੇ ਲੈ ਰਹੀ ਹੈ। ਇਸ ‘ਤੇ ਕਾਰਵਾਈ ਕਰਦੇ ਹੋਏ ਪਰਵੀਨ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।]

ਪੀੜਿਤਾਂ ਦਾ ਦੋਸ਼ ਹੈ ਕਿ ਏ.ਐਸ.ਆਈ ਇਸ ਤੋਂ ਬਾਅਦ ਉਹ 10 ਹਜ਼ਾਰ ਹੋਰ ਲੈ ਕੇ ਏ.ਐਸ.ਆਈ  ਪਰਵੀਨ ਕੌਰ ਕੋਲ ਕੇਸ ਦੀ ਰਿਪੋਰਟ ਡੀਆਈਜੀ ਕੋਲ ਦਰਜ ਕਰਵਾਉਣ ਗਈ ‘ਤੇ ਉਸਦੀ ਕਾਰ ਵੀ ਨਾਲ ਲੈ ਗਈ। ਪੀੜਿਤਾਂ ਅਨੁਸਾਰ ਜਦੋਂ ਏ.ਐਸ.ਆਈ  ਉਸ ​​ਕੋਲੋਂ ਪੈਸੇ ਲੈਣ ਆਈ ਤਾਂ ਇਹ ਸਾਰੀ ਘਟਨਾ ਉਸ ਦੇ ਘਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

Share this News