ਆਪ ਦੀ ਸਰਕਾਰ ‘ਚ ਲੈਡ ਮਾਫੀਆ ਦੇ ਬੁਲੰਦ ਹੌਸਲਿਆ ਦੀ ਆਪ ਦੇ ਵਧਾਇਕ ਕੰਵਰ ਵਿਜੈਪ੍ਰਤਾਪ ਨੇ ਖੋਹਲੀ ਪੋਲ

4673846
Total views : 5504653

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਲੈਡ , ਟ੍ਰਾਂਸਪੋਰਟ ਅਤੇ ਸ਼ਰਾਬ ਮਾਫੀਆ ਦੇ ਖਾਤਮੇ ਦੇ ਦਆਵਿਆ ਨਾਲ ਹੌਦ ‘ਚ ਆਈ ਆਪ ਦੀ ਸਰਕਾਰ ਨੇ ‘ਚ ਲੈਡ ਮਾਫੀਆਂ ਦੇ ਬੁਲੰਦ ਹੌਸਲਿਆਂ ਤੇ ਪ੍ਰਸ਼ਾਸਿਨ ਅਧਿਕਾਰੀਆਂ ਦੀ ਲਾਪ੍ਰਵਾਹੀ ਦੀ ਪੋਲ ਖੋਹਲਦਿਆ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਦੇ ਪਾਸ਼ ਇਲਾਕੇ ਵਿਚ ਫਰਜੀ ਕਾਗਜਾਂ ਦੇ ਆਧਾਰ ‘ਤੇ ਇਕ ਕੋਠੀ ‘ਤੇ ਕਬਜਾ ਕਰਨ ਦਾ ਮਾਮਲਾ ਪੱਤਰਕਾਰਾਂ ਦੇ ਸਾਹਮਣੇ ਰੱਖਦਿਆ ਉਨਾਂ ਨੇ ਦੱਸਿਆ ਕਿ ਕੋਠੀ ਦੇ ਮਾਲਕ ਕੰਵਲਜੀਤ ਸਿੰਘ ਨੇ 2019 ਵਿਚ ਇਹ ਜਗ੍ਹਾਂ ਖਰੀਦੀ ਸੀ ਅਤੇ ਪਿਛਲ਼ੇ ਦਿਨੀ ਉਨ੍ਹਾਂ ਨੂੰ ਇਕ ਨੋਟਿਸ,ਮਿਿਲਆ ਜਿਸ ਵਿਚ ਇਹ ਲ਼ਿਿਖਆ ਸੀ ਕਿ ਤੁਹਾਡੇ ਵਲੋਂ ਕੋਟੈਕ ਮਹਿੰਦਰਾ ਬੈਂਕ ਵਲੋਂ ਲਿਆ ਗਿਆ 40 ਲੱਖ ਦਾ ਕਰਜਾ ਸਮੇਂ ਤੇ ਨਾ ਵਾਪਸ ਕਰਨ ਤੇ ਕੋਠੀ ਨੂੰ ਖਾਲ਼ੀ ਕੀਤਾ ਜਾਵੇ।

ਇਸ ਦੇ ਬਾਅਦ ਕੁਝ ਦਿਨਾਂ ਬਾਅਦ ਫਿਰ ਤੋਂ ਇਕ ਨੋਟਿਸ ਆਇਆ ਜਿਸ ਵਿਚ ਏਡੀਸੀ ਅੰਮ੍ਰਿਤਸਰ ਦੇ ਦਸਤਖਤ ਵਾਲੇ ਕਾਗਜਾਂ ਵਿਚ ਨਾਇਬ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਕੋਠੀ ਦਾ ਕਬਜਾ ਬੈਂਕ ਨੂੰ ਦੇਣ ਲਈ ਕਿਹਾ ਗਿਆ। ਜਿਸ ‘ਤੇ ਵਕੀਲਾਂ ਵਲੋਂ ਪੂਰੀ ਕਾਰਵਾਈ ਵਾਲੇ ਫਰਜੀ ਕਾਗਜ ਨਾਲ ਲਗਾਏ ਗਏ ਸਨ। ਜਿਸ ਵਿਚ ਨੋਟੇਰੀ ਦੀਆਂ ਸਟੈਂਪਾਂ ਫਰਜੀ ਨੋਟਰੀ ਦੇ ਦਸਤਖਤ ਕੀਤੇ ਗਏ ਸਨ।ਜਿਸ ਗੱਲ਼ ਕਰਦਿਆ ਉਨਾਂ ਨੇ ਕਿਹਾ ਕਿ ਆਪ ਦੀ ਸਰਕਾਰ ਵਿੱਚ ਕਿਸੇ ਦੀ ਜਗ੍ਹਾ ਤੇ ਕੋਈ ਨਜਾਇਜ ਕਬਜਾ ਨਹੀ ਹੋਣ ਦਿੱਤਾ ਜਾਏਗਾ ਅਤੇ ਸਾਰਾ ਮਾਮਲਾ ਜਿਲੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਜੋ ਕਥਿਤ ਤੌਰ ਤੇ ਗਲਤ ਕੰਮ ਕਰ ਰਹੇ ਹਨ ਉਨਾਂ ਵਿਰੁੱਧ ਕਾਰਵਾਈ ਲਈ ਖੁਦ ਡੀ.ਸੀ ਅੰਮ੍ਰਿਤਸਰ ਨਾਲ ਸਪਰੰਕ ਕਰਨਗੇ।

Share this News