Total views : 5504654
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆ ਹਦਾਇਤਾ ਮੁਤਾਬਕ 14 ਨਵੰਬਰ ਤੋ 20 ਨਵੰਬਰ 2022 ਤੱਕ ਬਾਲ ਵਿਕਾਸ ਮੇਲੇ ਮਨਾਉਣ ਤਹਿਤ ਸੀ .ਡੀ .ਪੀ .ੳ ਮੈਡਮ ਮੀਨਾਦੇਵੀ ਵੇਰਕਾ ਦੀ ਅਗਵਾਈ ਹੇਠ ਸਟਾਫ ਅਤੇ ਆਂਗਣਵਾੜੀ ਵਰਕਰਾਂ ਵੱਲੋ ਬਲਾਕ ਦੇ ਵੱਖ-ਵੱਖ ਪਿੰਡਾ ਦੇ ਆਂਗਣਵਾੜੀ ਸੈਂਟਰਾਂ ਵਿਚ ਬਾਲ ਵਿਕਾਸ ਮੇਲਾ ਮਨਾਉਣ ਤਹਿਤ ਬਾਲ ਦਿਵਸ ਮਨਾਇਆ ਗਿਆ।
ਆਂਗਣਵਾੜੀ ਬੱਚਿਆ ਵਲੋ ਕਈ ਤਰ੍ਹਾ ਦੀਆ ਗਤੀਵਿਧੀਆ ਜਿਵੇ ਬੱਚਿਆ ਨੂੰ ਉਨ੍ਹਾ ਦੇ ਦਾਦਾ- ਦਾਦੀ , ਨਾਨਾ- ਨਾਨੀ ਦੇ ਰਿਸਤਿਆ ਬਾਰੇ ਜਾਣਕਾਰੀ ਦੇਣ,ਪੋਸ਼ਣ ਬਾਰੇ, ਕਵਿਤਾ ਮੁਕਾਬਲੇ,ਡਾਂਸ, ਮਾਨਸਿਕ ਅਤੇ ਸਰੀਰਕ ਗਤੀਵਿਧੀਆ ਕੀਤੀਆ ਗਈਆ । ਇਸ ਮੌਕੇ ਰੁੱਖ ਲਗਾਏ ਜਾਣਗੇ ਕਵਿਤਾ ਮੁਕਾਬਲੇ,ਸੁਪੋਸ਼ਣ ਸਬੰਧੀ ਬੱਚਿਆ ਅਤੇ ਮਾਪਿਆ ਨੂੰ ਜਾਗਰੂਕ ਕੀਤਾ ਗਿਆ। ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਤੋ ਇਲਾਵਾ ਮਾਂਵਾ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਬਾਲ ਵਿਕਾਸ ਗਤੀਵਿਧੀਆ ਦੀ ਸਿਖਲਾਈ ਦਿੱਤੀ ਗਈ ਕਿਉਂਕਿ ਬੱਚਿਆ ਦੇ ਮੁੱਢਲੇ ਵਿਕਾਸ ਵਿਚ ਮਾਪਿਆ ਦੀ ਅਹਿਮ ਭੂਮਿਕਾ ਹੁੰਦੀ ਹੈ।