ਜਦੋ ! ਨਸ਼ਾ ਤਸਕਰ ਥਾਂਣੇਦਾਰ ਦੀਆਂ ਅੱਖਾਂ ‘ਚ ਮਿਰਚਾਂ ਪਾਕੇ ਹੋਇਆ ਫੁਰਰ

4931193
Total views : 5923412

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਅੱਖਾਂ ‘ਚ ਘੱਟਾ ਪਾਉਣਾ ਭਾਂਵੇ ਪੰਜਾਬੀ ਪ੍ਰਚੱਲਤ ਕਹਾਵਤ ਹੈ, ਪਰ ਅੱਖਾਂ ‘ਚ ਮਿਰਚਾਂ ਪਾਉਣੀਆ ਉਹ ਥਾਂਣੇਦਾਰ ਦੇ ਇਸ ਕਹਾਵਤ ਤੋ ਅੱਗੇ ਨਿਕਲਕੇ ਉਸ ਸਮੇ ਚਰਚਾ ਬਣ ਗਈ ਜਦ ਥਾਣਾਂ ਝਬਾਲ ਦੀ ਪੁਲਿਸ ਵਲੋ  ਪਿੰਡ ਜਗਤਪੁਰਾ ਵਿਖੇ ਬੀਤੇ ਕੱਲ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ  ਪਿੰਡ ਐਮਾ ਕਲਾਂ ਦਾ ਇਕ ਵਿਅਕਤੀ ਪੁਲਿਸ ਪਾਰਟੀ ਉੱਪਰ ਕਥਿਤ ਤੌਰ ’ਤੇ ਗੋਲ਼ੀ ਚਲਾ ਕੇ ਅਤੇ ਮਿਰਚਾਂ ਦੀ ਸਪਰੇਅ ਕਰਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਜੁਗਰਾਜ ਸਿੰਘ ਨੇ ਦੱਸਿਆ ਕਿ ਏਐੱਸਆਈ ਨਿਰਮਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਵੱਲੋਂ ਨਸ਼ਿਆਂ ਖ਼ਿਲਾਫ਼ ਛਾਪੇਮਾਰੀ ਕੀਤੀ ਸੀ।

ਇਸ ਦੌਰਾਨ ਸੂਚਨਾ ਮਿਲੀ ਕਿ ਪਿੰਡ ਐਮਾ ਕਲਾਂ ਦਾ ਪਿੰਦੂ ਪੁੱਤਰ ਜੋਗਾ ਸਿੰਘ ਕਥਿਤ ਤੌਰ ’ਤੇ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਉਕਤ ਵਿਅਕਤੀ ਨੂੰ ਕਾਬੂ ਕਰਨ ਲਈ ਜਗਤਪੁਰ ਨੇੜੇ ਪੁੱਜੀ ਤਾਂ ਉਸ ਨੇ ਏਐੱਸਆਈ ਨਿਰਮਲ ਸਿੰਘ ’ਤੇ ਮਿਰਚਾਂ ਦੀ ਸਪਰੇਅ ਕਰ ਦਿੱਤਾ ਅਤੇ ਗੋਲ਼ੀ ਵੀ ਚਲਾਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਗੋਲ਼ੀ ਚਲਾਈ ਗਈ।ਇਸ ਸਬੰਧੀ ਐੱਸਐੱਸਪੀ ਸੁਰਿੰਦਰ ਲਾਂਬਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ’ਤੇ ਹਮਲਾ ਕਰਨ ਅਤੇ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News