ਬਾਬਾ ਬੁੱਢਾ ਜੀ ਕਾਲਜ ਬੀੜ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

4947223
Total views : 5947318

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ / ਬਾਰਡਰ ਨਿਊਜ ਸਰਵਿਸ 

ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਈ ਹੇਠ ਚੱਲ ਰਹੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਂਕੇ ਪ੍ਰਿੰਸੀਪਲ ਡਾ: ਕਰਨਜੀਤ ਸਿੰਘ ਬੇਦੀ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਦਾ ਤਿਉਹਾਰ ਹੁੰਦਾ ਹੈ, ਇਸਨੂੰ ਪੂਰੇ ਚਾਵਾਂ ਨਾਲ ਮਨਾਉਣਾ ਚਾਹੀਦਾ ਹੈ।

ਇਸ ਦੌਰਾਨ ਪ੍ਰੋ ਹਰਪ੍ਰੀਤ ਕੌੜ ਅਤੇ ਪ੍ਰੋ ਅਕਵਿੰਦਰ ਕੌੜ ਦੀ ਅਗਵਾਈ ਹੇਠ ਨਵੀਂ ਪੀੜੀ ਨੂੰ ਭੁੱਲੀਆਂ ਰਿਵਾਇਤਾਂ ਯਾਦ ਕਰਾਉਣ ਲਈ ਫੁਲਕਾਰੀ ਕੱਢਣਾ ,ਮਹਿੰਦੀ ਮੁਕਾਬਲਾ ਅਤੇ ਬੋਲੀਆਂ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਅੰਤ ਵਿਚ ਵਿਦਿਆਰਥਣਾਂ ਨੇ ਰਵਾਇਤੀ ਢੰਗ ਨਾਲ ਗਿੱਧਾ ਪਾ ਕੇ ਖ਼ੂਬ ਆਨੰਦ ਮਾਨਿਆ । ਇਸ ਮੌਕੇ ਪ੍ਰੋ ਚੰਦਪ੍ਰੀਤ ਕੌਰ, ਪ੍ਰੋ ਕਵਲਪ੍ਰੀਤ ਕੌਰ ,ਪ੍ਰੋ ਪਲਵਿੰਦਰ ਕੌਰ, ਪ੍ਰੋ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News