ਹਾਈਕੋਰਟ ਦੀ ਘੁਰਕੀ ਤੋ ਬਾਅਦ ਇਕ ਮਹਿਲਾ ਨੂੰ ਗੈਰਕਾਨੂੰਨੀ ਹਿਰਾਸਤ ‘ਚ ਰੱਖਣ ਵਾਲੇ ਥਾਣਾਂ ਮੁੱਖੀ ਸਮੇਤ ਡਿਊਟੀ ਅਫਸਰ ਤੇ ਅਤੇ ਨਾਈਟ ਮੁਣਸ਼ੀ ਮੁਅੱਤਲ

4945551
Total views : 5945057

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ ਬਾਰਡਰ ਨਿਊਜ ਸਰਵਿਸ

ਥਾਣਾਂ ਸਦਰ ਅਧੀਨ ਆਂਉਦੇ ਪਿੰਡ ਰੇਸ਼ੀਆਣਾ ਦੀ ਇਕ ਔਰਤ ਨੂੰ ਪੁਲਿਸ ਵਲੋ ਗੈਰਕਾਨੂੰਨੀ ਹਿਰਾਸਤ ‘ਚ ਰੱਖਣ ਦੇ ਮਾਮਲੇ ‘ਚ ਹਾਈ ਕੋਰਟ ਦੇ ਵਾਰੰਟ ਅਫਸਰ ਦੀ ਰਿਪੋਰਟ ‘ਤੋ ਹਾਈਕੋਰਟ ਵਲੋ ਅਪਣਾਏ ਸਖਤ ਰੁੱਖ ਤੋ ਬਾਅਦ ਐਸ.ਐਸ਼.ਪੀ ਸ੍ਰੀ ਸੁਰਿੰਦਰ ਲਾਬਾਂ ਨੇ ਥਾਣਾਂ ਸਦਰ ਦੇ ਐਸ.ਐਚ.ਓ ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏ.ਐੱਸ.ਆਈ. ਇੰਦਰਜੀਤ ਸਿੰਘ ਅਤੇ ਨਾਈਟ ਮੁਣਸ਼ੀ ਏ.ਐੱਸ.ਆਈ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਔਰਤ ਨੂੰ 2 ਜੁਲਾਈ ਨੂੰ ਥਾਣਾ ਸਦਰ ਪੁਲਿਸ ਨੇ ਗ਼ੈਰ-ਕਾਨੂੰਨੀ ਤੌਰ ‘ਤੇ ਹਿਰਾਸਤ ’ਚ ਲਿਆ ਸੀ।

ਜਾਗੀਰ ਸਿੰਘ ਨਾਮਕ ਵਿਅਕਤੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ।ਵਾਰੰਟ ਅਫ਼ਸਰ ਨੇ ਜਦੋਂ ਥਾਣਾ ਸਦਰ ’ਚ ਛਾਪੇਮਾਰੀ ਕੀਤੀ ਤਾਂ ਔਰਤ ਉੱਥੇ ਨਹੀਂ ਮਿਲੀ। ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ’ਚ ਔਰਤ ਰਾਤ 10:38 ਵਜੇ ਮੁਣਸ਼ੀ ਦੇ ਕਮਰੇ ’ਚ ਅਤੇ 11:40 ਵਜੇ ਤੱਕ ਡਿਊਟੀ ਅਫ਼ਸਰ ਦੇ ਕਮਰੇ ’ਚ ਦਿਖਾਈ ਦਿੱਤੀ।ਮਾਣਯੋਗ ਹਾਈਕੋਰਟ ਨੇ 27 ਅਗਸਤ ਤੱਕ ਸੁਣਵਾਈ ਮੁਅੱਤਲ ਕਰਦਿਆ ਐਸ.ਐਸ.ਪੀ ਤਰਨ ਤਾਰਨ ਤੋ ਰਿਪੋਰਟ ਮੰਗੀ ਹੈ ਕਿ ਸਬੰਧਿਤ ਅਧਿਕਾਰੀਆ ਖਿਲਾਫ ਐਫ.ਆਈ.ਆਰ ਕਿਉ ਨਹੀ ਦਰਜ ਕੀਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News