





Total views : 5947051







Total views : 5947051ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਜਿਲਾ ਅੰਮ੍ਰਿਤਸਰ ਦੀ ਨਗਰ ਪੰਚਾਇਤ ਰਾਜਾਸਾਂਸੀ ਵਲੋ 8/5/2026 ਨੂੰ ਨਗਰ ਪੰਚਾਇਤ ਰਾਜਾਸਾਂਸੀ ਮੁਲਜਾਮ ਮਹੁਈਆ ਕਰਾੳੇੁਣ ਲਈ ਇਕ ਸਾਲ ਲਈ ਮੰਗੇ 87.61 ਲੱਖ ਦਾ ਟੈਡਰ ਅਧਿਕਾਰੀਆਂ ਵਲੋ ਉਸ ਸੁਸਾਇਟੀ ਨੂੰ ਅਲਾਟ ਕਰ ਦਿੱਤਾ ਗਿਆ ਜਿਸ ਦੇ ਕਾਗਜਾਤ ਵਿੱਚ ਭਾਰੀ ਖਾਮੀਆਂ ਸਨ ਉਸ ਸੁਸਾਇਟੀ ਵਲੋ ਵੱਧ ਰੇਟ ‘ਤੇ ਕੰਮ ਕਰਨ ਦਾ ਟੈਡਰ ਭਰਿਆ ਗਿਆ ਸੀ।ਜਿਸ ਨੂੰ ਦੀ ਅਮ੍ਰਿਤਸਰ ਮਾਡਲਕੋਆਪ੍ਰਟਿਵ ਸੁਸਾਇਟੀ ਦੇ ਪ੍ਰਧਾਨ ਮਿੱਕੀ ਗੁਮਟਾਲਾ ਵਲੋ ਆਪਣੇ ਵਕੀਲ ਐਡਵੋਕੇਟ ਐਜਲ ਵਾਲੀਆਂ ਰਾਹੀ ਹਾਈਕੋਰਟ ਵਿੱਚ ਚਣੌਤੀ ਦੇਦਿਆਂ ਦੋਸ਼ ਲਗਾਇਆ ਸੀ ਕਿ ਜਿਸ ਸੁਸਾਇਟੀ ਨੂੰ ਕੰਮ ਅਲਾਟ ਕੀਤਾ ਗਿਆ ਹੈ, ਉਹ ਉਸ ਤੋ ਘੱਟ ਰੇਟ ‘ਤੇ ਕੰਮ ਕਰਨ ਨੂੰ ਤਿਆਰ ਸਨ ਤੇ ਉਸ ਸੁਸਾਇਟੀ ਦੇ ਕਾਗਜਾਤ ਵਿੱਚ ਅਨੇਕਾਂ ਖਾਮੀਆ ਹਨ।
ਜਿਸ ਤੇ ਹਾਈਕੋਰਟ ਦੇ ਡਬਲ ਬੈਚ ਅੱਗੇ ਹੋਈ ਸੁਣਵਾਈ ਤੋ ਬਾਅਦ ਇਹ ਟੈਡਟ ਰੱਦ ਕਰਕੇ ਅੱਜ 13 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਆਏ ਹੁਕਮਾਂ ਤੋ ਬਾਅਦ ਅੱਜ ਨਗਰ ਪੰਚਾਇਤ ਰਾਜਾਸਾਂਸੀ ਦੇ ਕਾਰਜ ਸਾਧਕ ਅਫਸਰ ਸ੍ਰੀ ਅਨਿਲ ਚੌਪੜਾ ਨੇ ਅਦਾਲਤ ਨੂੰ ਪੱਤਰ ਸੌਪਦਿਆ ਮੰਨਿਆ ਕਿ ਉਨਾਂ ਵਲੋ ਅਲਾਟ ਕੀਤੇ ਟੈਡਰ ਵਿੱਚ ਤਕਨੀਕੀ ਖਾਮੀਆ ਸਨ ਜਿਸ ਕਰਕੇ ਇਹ ਟੈਡਰ ਰੱਦ ਕਰ ਦਿੱਤਾ ਗਿਆ ਹੈ।
ਆਰਥਿਕ ਤੇ ਹੋਈ ਮਾਨਸਿਕ ਪ੍ਰੇਸ਼ਾਨ ਲਈ ਖਪਤਕਾਰ ਅਦਾਲਤ ਵਿਜੀਲੈਸ ਕੋਲ ਜਾਵਾਂਗਾ-ਮਿੱਕੀ ਗੁਮਟਾਲਾ
ਇਸ ਦੌਰਾਨ ਮਾਣਯੋਗਹਾਈਕੋਰਟ ਦਾ ਧੰਨਵਾਦ ਕਰਦਿਆ ਸ਼੍ਰੀ ਮਿੱਕੀ ਗੁਮਟਾਲਾ ਨੇ ਕਿਹਾ ਕਿ ੳੇੁਹ ਹੋਈ ਆਰਥਿਕ ਪ੍ਰੇਸ਼ਾਨੀ ਦੀ ਭਰਪਾਈ ਲਈ ਜਿਥੇ ਖਪਤਕਾਰ ਅਦਾਲਤ ‘ਚ ਜਾਣਗੇ ਉਥੇ ਵਿਜੀਲੈਸ ਨੂੰ ਸ਼ਕਾਇਤ ਕਰਕੇ ਨਿਯਮਾਂ ਨੂੰ ਛਿੱਕੇ ਟੰਗਕੇ ਅਲਾਟ ਕੀਤੇ ਗਏ ਟੈਡਰ ਦੀ ਉਚ ਪੱਧਰੀ ਪੜਤਾਲ ਦੀ ਮੰਗ ਕਰਨਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

