ਟੈਂਡਰ ਪ੍ਰਕਿਰਿਆ ‘ਚ ਗੜਬੜੀ ਕਰਨ ‘ਤੇ ਅਦਾਲਤ ਨੇ ਸਖਤ ਰੁਖ ਅਪਣਾਇਆ ! ਨਗਰ ਪੰਚਾਇਤ ਰਾਜਾਸਾਂਸੀ ਵਲੋ ਨਿਯਮਾਂ ਨੂੰ ਛਿੱਕੇ ਟੰਗ ਕੇ ਅਲਾਟ ਕੀਤੇ 87 ਲੱਖ ਦੇ ਟੈਡਰ ਨੂੰ ਹਾਈਕੋਰਟ ਵਲੋ ਰੱਦ ਕਰਨ ਦੇ ਆਦੇਸ਼

4929015
Total views : 5920043

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਨਗਰ ਪੰਚਾਇਤ ਰਾਜਾਸਾਂਸੀ ਵਲੋ ਕਸਬੇ ਵਿੱਚ ਬੀਤੇ ਦਿਨ ਨਗਰ ਪੰਚਾਇਤ ਨੂੰ ਮੁਲਾਜਮ ਮਹੁਈਆ ਕਰਾਉਣ ਲਈ ਅਲਾਟ ਕੀਤੇ 87 ਲੱਖ 61 ਹਜਾਰ ਦੇ ਟੈਡਰ ਨੂੰ ਚਣੌਤੀ ਦੇਦਿਆਂ ਦੀ ਅੰਮ੍ਰਿਤਸਰ ਮਾਡਲ ਕੋਅਪ੍ਰੇਟਿਵ ਸੁਸਾਇਟੀ ਦੇ

ਪ੍ਰਧਾਨ ਮਿੱਕੀ ਗੁਮਟਾਲਾ ਵਲੋ ਆਪਣੇ ਵਕੀਲ ਐਡਵੋਕੇਟ ਐਜਲ ਵਾਲੀਆ ਰਾਹੀ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਕਿ ਨਗਰ ਪੰਚਾਇਤ ਦੇ ਈ.ਓ ਤੇ ਜੇ.ਈ ਵਲੋ ਸਭ ਨਿਯਮਾਂ ਨੂੰ ਛਿੱਕੇ ਟੰਗ ਕਰਕੇ ਉਸ ਫਰਮ ਨੂੰ ਇਹ ਟੈਡਰ ਅਲਾਟ ਕਰ ਦਿੱਤਾ ਗਿਆ ਹੈ ਜਿਸ ਦੇ ਕਾਗਜਾਂ ਦੀ ਜਿਥੇ ਮਿਆਦ ਪੁੱਗੀ ਹੋਈ, ਉਥੇ ਉਸ ਫਰਮ ਵਲੋ ਉਨਾਂ ਨਾਲੋ ਜਿਆਦਾ ਰੇਟ ‘ਤੇ ਕੰਮ ਕਰਨ ਦਾ ਟੈਡਰ ਭਰਿਆ ਹੋਇਆ ਸੀ।ਮਾਣਯੋਗ ਹਾਈਕੋਰਟ ਦੇ ਜਸਟਿਸ ਸੁਵੀਰ ਸਹਿਗਲ ਅਤੇ ਜਸਟਿਸ ਦੀਪਇੰਦਰ ਸਿੰਘ ਦੇ ਅਧਾਰਿਤ ਡਬਲ ਬੈਚ ਨੇ ਐਡਵੋਕੇਟ ਐਜਲ ਵਾਲੀਆ ਵਲੋ ਪੇਸ਼ ਕੀਤੇ ਦਸਤਾਵੇਜਾਂ ਨੂੰ ਘੋਖਣ ਤੇ ਉਨਾਂ ਵਲੋ ਦਿੱਤੀਆ ਦਲੀਲਾਂ ਨਾਲ ਸਹਿਮਤ ਹੁੰਦਿਆ ਮਹਿਕਮਾ ਲੋਕਲ ਬਾਡੀਜ ਦੇ ਸਕੱਤਰ ਨੂੰ ਤਾਰੁੰਤ ਟੈਡਰ ਕੈਸਲ ਕਰਕੇ 13 ਅਗਸਤ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ।ਜਿਸ ਸਬੰਧੀ ਨਗਰ ਪੰਚਾਇਤ ਰਾਜਾਸਾਂਸੀ ਦੇ ਈ.ਓ ਨਾਲ ਸਪੰਰਕ ਕਰਨ ‘ਤੇ ਉਨਾਂ ਨੇ ਦੱਸਿਆ ਕਿ ਹਾਈਕੋਰਟ ਵਲੋ ਜਾਰੀ ਆਦੇਸ਼ਾ ਦੀ ਪਾਲਣਾ ਕਰਦਿਆ ਇਹ ਟੈਡਰ ਕੈਸਲ ਕੀਤਾ ਜਾ ਰਿਹਾ ਹੈ।

ਮਿੱਕੀ ਗੁਮਟਾਲਾ ਨੇ ਪ੍ਰਗਟਾਈ ਤਸੱਲੀ-

ਮਾਣਯੋਗ ਹਾਈਕੋਰਟ ਦੇ ਫੈਸਲੇ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਮਿੱਕੀ ਗੁਮਟਾਲਾ ਨੇ ਕਿਹਾ ਕਿ ਟੈਡਰ ਜਾਰੀ ਹੋਣ ਤੋ ਅਲਾਟ ਹੋਣ ਤੱਕ ਉਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੌਰਾਨ ਉਨਾਂ ਨੂੰ ਹੋਈ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਦੀ ਭਰਪਾਈ ਲਈ ਉਹ ਜਿਥੇ ਹੇਠਲੀ ਅਦਾਲਤ ਵਿੱਚ  ਕੇਸ ਦਾਇਰ ਕਰਨਗੇ ੳੇੁਥੇ ਹੁਣ ਤੱਕ ਅਲਾਟ ਕੀਤੇ ਟੈਡਰਾਂ ਦੀ ਜਾਂਚ ਕਰਾਉਣ ਲਈ ਵਿਜੀਲੈਸ ਵਿਭਾਗ ਕੋਲ ਵੀ ਸ਼ਕਾਇਤ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News