ਜਾਣੋ ! ਸ਼ੌ੍ਮਣੀ ਅਕਾਲੀ ਦਲ ਦੀ ਕੋਰ ਕਮੇਟੀ ‘ਚ ਜਿਲਾ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਕਿਹੜੇ ਕਿਹੜੇ ਆਗੂ ਨੂੰ ਕੀਤਾ ਗਿਆ ਸਾਮਿਲ

4929895
Total views : 5921345

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ ਕੀਤਾਇਸ ਵਿੱਚ ਪਾਰਟੀ ਦੇ ਸੀਨੀਅਰ, ਤਜਰਬੇਕਾਰ ਅਤੇ ਜਮੀਨ ਨਾਲ ਜੁੜ੍ਹੇ ਪਾਰਟੀ ਨੂੰ ਮਜਬੂਤ ਕਰਨ ਵਾਲੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਪਾਰਟੀ ਦੇ ਸੀਨੀਅਰ ਅਤੇ ਮਿਹਨਤੀ ਆਗੁੂਆਂ ਨੂੰ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਵਿੱਚ ਸ਼ਾਮਲ ਕੀਤਾ ਗਿਆ ਹੈ।ਜਿਹਨਾਂ ਆਗੂਆਂ ਨੂੰ ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :—

ਜਿਲਾ ਅੰਮ੍ਰਿਤਸਰ

ਸ. ਮਘਵਿੰਦਰ ਸਿੰਘ ਖਾਪੜਖੇੜੀ ਮੈਂਬਰ ਐਸ.ਜੀ.ਪੀ.ਸੀ ਅਟਾਰੀ, ਸ. ਗੁਰਬੀਰ ਸਿੰਘ ਝਬਾਲ ਕਲਾਂ, ਸ. ਨਿਰਮਲ ਸਿੰਘ ਧੂਲਕਾ ਬਾਬਾ ਬਕਾਲਾ, ਸ. ਸੁਖਵਿੰਦਰ ਸਿੰਘ ਬੁਤਾਲਾ, ਸ਼੍ਰੀ ਲਾਲ ਹੁਸੈਨ, ਸ. ਰਵਿੰਦਰਪਾਲ ਸਿੰਘ ਕੱਕੂ ਜੰਡਿਆਲਾ ਗੁਰੂ, ਸ. ਰਣਬੀਰ ਸਿੰਘ ਰਾਣਾ ਲੋਪੋਕੇ ਰਾਜਸਾਂਸੀ, ਸ. ਕਾਬਲ ਸਿੰਘ ਰਾਜਾਸਾਂਸੀ, ਸ. ਤਰਸੇਮ ਸਿੰਘ ਚੰਗਿਆੜਾ ਅੰਮ੍ਰਿਤਸਰ ਪੱਛਮੀ, ਸ. ਮਲਕੀਅਤ ਸਿੰਘ ਖਾਲਸਾ, ਸ. ਹਰਦੀਪ ਸਿੰਘ ਅੰਮ੍ਰਿਤਸਰ, ਸ. ਪ੍ਰਭਜੋਤ ਸਿੰਘ ਅ੍ਰੰਮਿਤਸਰ।

ਜਿਲਾ ਤਰਨ ਤਾਰਨ

ਸ. ਪ੍ਰਭਜੋਤ ਸਿੰਘ ਕੋਟ ਧਰਮ ਚੰਦ ਤਰਨ ਤਾਰਨ, ਸ. ਪਰਮਜੀਤ ਸਿੰਘ ਪੰਮਾ ਗੱਗੋਬੂੂਹਾ, ਸ. ਦਲਬੀਰ ਸਿੰਘ ਜਹਾਂਗੀਰ ਖਡੂਰ ਸਾਹਿਬ, ਸ. ਸਿਕੰਦਰ ਸਿੰਘ ਵਰਾਣਾ ਦੇ ਨਾਮ ਸ਼ਾਮਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News