ਨਗਰ ਕੌਸਲ ਤਰਨ ਤਾਰਨ ਵਿਖੇ ਕਾਰਜਸਾਧਕ ਅਫਸਰ ਰਣਦੀਪ ਸਿੰਘ ਵੜੈਚ ਨੇ ਲਹਿਰਾਇਆ ਤਿਰੰਗਾ

4946947
Total views : 5946972

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ

ਨਗਰ ਕੌਸਲ ਤਰਨ ਤਾਰਨ ਵਿਖੇ ਵੀ ਦੇਸ਼ ਦੀ ਅਜਾਦੀ ਦਾ 80ਵਾਂ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ , ਜਿਥੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਰਜਸਾਧਕ ਅਫਸਰ ਸ: ਰਣਦੀਪ ਸਿੰਘ ਵੜੈਚ ਵਲੋ ਅਦਾ ਕੀਤੀ ਗਈ।ਜਿਥੇ ਬੋਲਦਿਆ ਸ: ਵੜੈਚ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਪਵਿੱਤਰ ਗੁਰੂ ਕੀ ਨਗਰੀ ਤਰਨ ਤਾਰਨ ਵਿਖੇ ਆਜ਼ਾਦੀ ਦਿਹਾੜੇ ਦੇ ਮੌਕੇ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਇਸ ਸਮੇ ਉਨਾਂ ਨਾਲ ਸੁਪਰਟੈਡੈਟ ਬਲਜਿੰਦਰ ਸਿੰਘ, ਅਕਾਂਊਟੈਟ ਸੰਜੀਵ ਸ਼ਰਮਾਂ, ਇੰਸਪੈਕਟਰ ਸਕੰਲਪ ਵੀ ਹਾਜਰ ਸਨ।ਇਸ ਸਮੇ ਸ: ਵੜੈਚ ਨੇ ਸਟਾਫ ਨੂੰ ਅਜਾਦੀ ਦੀ ਮੁਬਾਰਕਵਾਦ ਦੇਦਿਆ ਉਨਾਂ ਦਾ ਮੂੰਹ ਮਿੱਠਾ ਕਰਵਾਇਆ ।

ਜਦੋਕਿ ਹੋਰ ਸਟਾਫ ਮੈਬਰਾਂ ਤੇ ਇਸ ਸਮੇ ਅਯੋਜਿਤ ਸਮਾਗਮ ‘ਚ ਹਿੱਸਾ ਲੈਣ ਆਈਆਂ ਵਿਦਿਆਰਥਣਾਂ ਨੂੰ ਮਠਿਆਈ ਦੇ ਡੱਬੇ ਭੇਟ ਕੀਤੇ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News