





Total views : 5919431







Total views : 5919431ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਵੱਲੋਂ ਪੁਲੀਸ ਪ੍ਰਸ਼ਾਸਨ ਵਿੱਚ ਤਰੱਕੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਪੰਜ ਉਪ ਪੁਲੀਸ ਕਪਤਾਨਾਂ (ਡੀ ਐੱਸ ਪੀ) ਨੂੰ ਤਰੱਕੀ ਦੇ ਕੇ ਪੁਲੀਸ ਕਪਤਾਨ ਯਾਨੀ ਐੱਸ ਪੀ (ਆਫੀਸ਼ੀਏਟਿੰਗ) ਦੇ ਰੈਂਕ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਹੁਕਮ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤੇ ਗਏ ਹਨ।ਦੱਸ ਦੇਈਏ ਕਿ ਇਹ ਤਰੱਕੀ ਇਸ ਸਾਲ 9 ਜੂਨ ਨੂੰ ਹੋਈ ਵਿਭਾਗੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੀਤੀ ਗਈ ਹੈ। ਪੰਜ ਅਧਿਕਾਰੀਆਂ ਨੂੰ ਐੱਸ ਪੀ ਰੈਂਕ ਵਿੱਚ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:
ਕਮਲਜੀਤ ਸਿੰਘ (ਸੀਨੀਆਰਤਾ ਨੰਬਰ: 338, ਰੈਜੀਮੈਂਟਲ ਨੰਬਰ: 258/BR)
ਦੀਪਕ ਸਿੰਘ (ਸੀਨੀਆਰਤਾ ਨੰਬਰ: 339, ਰੈਜੀਮੈਂਟਲ ਨੰਬਰ: JRT/364, 497/JR)
ਬੂਟਾ ਸਿੰਘ (ਸੀਨੀਆਰਤਾ ਨੰਬਰ: 340, ਰੈਜੀਮੈਂਟਲ ਨੰਬਰ: 319/BR)
ਗੁਰਿੰਦਰਜੀਤ ਸਿੰਘ (ਸੀਨੀਆਰਤਾ ਨੰਬਰ: 349, ਰੈਜੀਮੈਂਟਲ ਨੰਬਰ: 2/FR)
ਜਗਦੀਸ਼ ਰਾਜ (ਸੀਨੀਆਰਤਾ ਨੰਬਰ: 352, ਰੈਜੀਮੈਂਟਲ ਨੰਬਰ: 445/FR, 18/Int.)
ਇਸ ਤੋਂ ਪਿਛਲੇ ਮਹੀਨੇ ਪੰਜਾਬ ਸਰਕਾਰ ਵੱਲੋਂ ਪੁਲੀਸ ਪ੍ਰਸ਼ਾਸਨ ਵਿੱਚ 15 ਡੀ.ਐਸ.ਪੀਜ਼ (DSP) ਨੂੰ ਤਰੱਕੀ ਦੇ ਕੇ ਐਸ.ਪੀ (SP) ਬਣਾ ਦਿੱਤਾ ਗਿਆ ਸੀ।ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਤਹਿਤ ਪੁਲੀਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨਾਲ ਸੂਬੇ ਦੇ ਪੁਲੀਸ ਪ੍ਰਬੰਧ ਨੂੰ ਹੋਰ ਮਜ਼ਬੂਤੀ ਮਿਲੇਗੀ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਤਰੱਕੀ ਪਾਉਣ ਵਾਲੇ ਅਧਿਕਾਰੀਆਂ ਵਿੱਚ ਸੁਖਅੰਮ੍ਰਿਤ ਸਿੰਘ ਰੰਧਾਵਾ, ਹਰਸਿਮਰਤ ਸਿੰਘ ਛੇਤਰਾ, ਦਲਜੀਤ ਸਿੰਘ, ਸਤਿੰਦਰ ਕੁਮਾਰ, ਤਜਿੰਦਰ ਪਾਲ ਸਿੰਘ, ਸੰਜੀਵ ਗੋਇਲ, ਕੁਲਦੀਪ ਸਿੰਘ, ਰਾਕੇਸ਼ ਕੁਮਾਰ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਕਰਮਵੀਰ ਸਿੰਘ, ਦਲਬੀਰ ਸਿੰਘ, ਨਿਰਵੈਰ ਸਿੰਘ, ਗਗਨਦੀਪ ਸਿੰਘ, ਸੰਜੀਵ ਕੁਮਾਰ, ਮਨੀਸ਼ ਕੁਮਾਰ, ਮਹੇਸ਼ ਕੁਮਾਰ ਨੂੰ ਵੀ ਡੀ.ਐਸ.ਪੀ ਦੇ ਅਹੁਦੇ ਤੋਂ ਪਦਉਨਤ ਕਰਕੇ ਐਸ.ਪੀ ਬਣਾਇਆ ਗਿਆ।ਇਨ੍ਹਾਂ ਨੂੰ ਤਰੱਕੀ ਵਿਭਾਗੀ ਸਕਰੀਨਿੰਗ ਕਮੇਟੀ ਦੀਆਂ ਸਿਫਾਰਸ਼ਾਂ ਤੋ ਬਾਅਦ ਦਿੱਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
