ਕੁਲਚਿਆ ਦੀ ਦੁਕਾਨ ਚਲਾਉਣ ਵਾਲੇੇ ਦਾ ਕਾਰਾ ! ਡਾਕਟਰ ਤੋ ਮੰਗੀ 10 ਲੱਖ ਦੀ ਫਿਰੌਤੀ ਪੁਲਿਸ ਨੇ 12 ਘੰਟਿਆਂ ਦੇ ਅੰਦਰ ਅੰਦਰ ਕੀਤਾ ਕਾਬੂ

4928597
Total views : 5919268

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਸ੍ਰੀ ਹਰਮਨਬੀਰ ਸਿੰਘ ਗਿੱਲ, IPS, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗਗਨਦੀਪ ਸਿੰਘ, ਏ.ਸੀ.ਪੀ. ਨੌਰਥ ਦੀ ਨਿਗਰਾਨੀ ਹੇਠ ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ. ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਡਾਕਟਰ ਨੂੰ ਪਿਸਟਲ ਦਿਖਾ ਕੇ ਫਰੋਤੀ ਮੰਗਣ ਵਾਲੇ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਡਾਕਟਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਮਜੀਠਾ ਰੋਡ ਵਿਖੇ ਮੁਕੱਦਮਾ ਨੰਬਰ 105 ਮਿਤੀ 08.08.2026, ਜੁਰਮ 351(2), 351(3), 308(4) BNS ਅਤੇ 25-27-54-59 Arms Act ਤਹਿਤ ਤੁਰੰਤ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।

ਫਿਰੌਤੀ ਮੰਗਣ ਵਾਲਾ ਨਿਕਲਿਆ ਆਰਥਿਕ ਤੰਗੀ ਦਾ ਸ਼ਿਕਾਰ 51 ਸਾਲਾਂ ਕੁਲਚਿਆ ਦੀ ਦੁਕਾਨ ਚਲਾਉਣ ਵਾਲਾ

ਪ੍ਰਾਪਤ ਜਾਣਕਾਰੀ ਅਨੁਸਾਰ 8 ਅਗਸਤ ਨੂੰ ਕਰੀਬ ਸੁਭਾ 11:30 ਵਜੇ ਡਾਕਟਰ ਆਪਣੇ ਕਲੀਨਿਕ ਵਿਖੇ ਮੌਜੂਦ ਸੀ। ਇਸ ਦੌਰਾਨ ਇੱਕ ਵਿਅਕਤੀ ਕਾਲਾ ਹੈਲਮਟ ਪਹਿਨ ਕੇ ਕਲੀਨਿਕ ਵਿੱਚ ਦਾਖਲ ਹੋਇਆ ਅਤੇ ਪਿਸਤੌਲ ਕੱਢ ਕੇ ਡਾਕਟਰ ਵੱਲ ਤਾਣ ਦਿੱਤੀ ਤੇ ਡਾਕਟਰ ਨੂੰ ਧਮਕਾਉਂਦਿਆਂ ਕਿ ਸੋਮਵਾਰ ਤੱਕ 10 ਲੱਖ ਰੁਪਏ ਤਿਆਰ ਰੱਖਣ ਦੀ ਧਮਕੀ ਦਿੱਤੀ ਅਤੇ ਇਸ ਤੋਂ ਬਾਅਦ ਉਹ ਵਿਅਕਤੀ ਪਿਸਤੌਲ ਸਮੇਤ ਮੌਕੇ ਤੋਂ ਚਲਾ ਗਿਆ।

ਪੁਲਿਸ ਵੱਲੋਂ ਮੁਕਦਮਾ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮੁਕੱਦਮ ਵਿੱਚ ਲੋੜੀਂਦੇ ਦੋਸ਼ੀ ਸੁਖਬੀਰ ਸਿੰਘ ਪੁੱਤਰ ਹਰੀ ਸਿੰਘ, ਵਾਸੀ ਭਵਾਨੀ ਨਗਰ, ਮਜੀਠਾ ਰੋਡ, ਅੰਮ੍ਰਿਤਸਰ, ਉਮਰ 51 ਸਾਲ ਨੂੰ ਥਾਣਾ ਮਜੀਠਾ ਰੋਡ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ।ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਿਰ ’ਤੇ ਚੜ੍ਹੇ ਕਰਜ਼ੇ ਕਾਰਨ ਆਰਥਿਕ ਤੰਗੀ ਵਿੱਚ ਸੀ, ਜਿਸ ਕਾਰਨ ਉਸ ਵੱਲੋਂ ਇਹ ਅਪਰਾਧ ਕਰਨ ਦਾ ਰਸਤਾ ਅਪਣਾਇਆ ਗਿਆ। ਇਹ ਮਜੀਠਾ ਰੋਡ ਵਿਖੇ ਕੁਲਚਿਆਂ ਦੀ ਦੁਕਾਨ ਚਲਾਉਂਦਾ ਸੀ।ਗ੍ਰਿਫਤਾਰ ਮੁਲਜ਼ਮ  ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮਾਮਲੇ ਦੀ ਹੋਰ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News