





Total views : 5618809








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਜਥੇਦਾਰ ਹਵਾਰਾ ਕਮੇਟੀ ਨੇ ਭਗਵੰਤ ਮਾਨ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਦੇ ਬਹਾਨੇ ਸੱਦੇ ਜਾਣ ਦੇ ਬਾਅਦ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਭਰੋਸੇ ਵਿੱਚ ਲੈਕੇ ਛੁਰਾ ਮਾਰਨ ਦੀ ਘਿਨੌਣੀ ਕਾਰਵਾਈ ਦੱਸਦਿਆਂ ਕਿਹ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਕੋਈ ਹੱਕ ਨਹੀ ਹੈ।ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ,ਮਹਾਬੀਰ ਸਿੰਘ ਸੁਲਤਾਨਵਿੰਡ,ਬਲਦੇਵ ਸਿੰਘ ਨਵਾਂਪਿੰਡ ਅਤੇ ਡਾ.ਸੁਖਦੇਵ ਸਿੰਘ ਬਾਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਲਾਗਤ ਤੋਂ ਇਲਾਵਾ ਪੰਜਾਹ ਪ੍ਰਤੀਸ਼ਤ ਦੀ ਗਰੰਟੀ ਦਿੱਤੀ ਸੀ।
ਪਰ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਮਾਨ ਸਰਕਾਰ ਨੇ ਵਾਅਦਾ ਖਿਲਾਫੀ ਦੇ ਨਾਲ ਤਸ਼ੱਦਦ ਵੀ ਕੀਤਾ ਹੈ। ਚੋਣ ਤੋਂ ਪਹਿਲਾਂ ਆਪ ਨੇ ਸਵਾਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਕਿਸਾਨਾਂ ਨੂੰ ਡਾਂਗਾਂ ਅਤੇ ਅੱਥਰੂ ਗੈਸ ਦੇ ਗੋਲੇ ਨਸੀਬ ਹੋਏ।ਕਿਸਾਨਾਂ ਪ੍ਰਤੀ ਹਮਲਾਵਰ ਰੁਖ ਅਖ਼ਤਿਆਰ ਕਰਕੇ ਭਾਜਪਾ ਅਤੇ ਕਾਰਪੋਰੇਟ ਘਰਾਣਿਆਂ ਦਾ ਹਮਖਿਆਲੀ ਹੋਣ ਦਾ ਸਬੂਤ ਦਿੱਤਾ ਹੈ ਜਿਸਨੂੰ ਪੰਜਾਬ ਨਾ ਕਦੇ ਭੁੱਲੇਗਾ ਨਾ ਮੁਆਫ਼ ਕਰੇਗਾ ।ਪੁਲਿਸ ਪ੍ਰਸ਼ਾਸਨ ਨੂੰ ਭਗਵੰਤ ਮਾਨ ਵੱਲੋਂ ਜ਼ੋਰ ਜ਼ੁਲਮ ਕਰਨ ਦੇ ਦਿੱਤੇ ਨਿਰਦੇਸ਼ਾਂ ਨੇ ਮਹਿਰੂਮ ਬੇਅੰਤ ਸਿੰਘ ਦੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।ਦਿੱਲੀ ਚੋਣਾਂ ਦੀ ਨਮੋਸ਼ੀ ਦੇ ਬਾਅਦ ਪੰਜਾਬ ਵਿੱਚ ਆਪ ਦੇ ਵੱਡੇ ਲੀਡਰਾਂ ਦੀ ਆਮਦ ਸੁਬੇ ਲਈ ਚੰਗੇ ਸੰਕੇਤ ਨਹੀਂ ਹਨ।ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਇਸਤੋਂ ਪਹਿਲਾਂ ਬੰਦੀ ਸਿੰਘਾ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਤੇ ਲਾਠੀਚਾਰਜ ਕੀਤਾ ਗਿਆ ਸੀ।ਦਿੱਲੀ ਦੇ ਇਸ਼ਾਰੇ ਤੇ ਮਾਨ ਸਰਕਾਰ ਹੁਣ ਝੁਠੇ ਪੁਲਿਸ ਮੁਕਾਬਲੇ ਬਣਾਕੇ ਪੰਜਾਬ ਦਾ ਮਹੌਲ ਖਰਾਬ ਕਰ ਰਹੀ ਹੈ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਰਘਬੀਰ ਸਿੰਘ ਭੁੱਚਰ,ਦਲਜੀਤ ਸਿੰਘ ਗਿੱਲ,ਸਤਜੋਤ ਸਿੰਘ ਮੁਧਲ ਅਤੇ ਸੁਖਦੇਵ ਸਿੰਘ ਵੇਰਕਾ ਸ਼ਾਮਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-