ਖ਼ਾਲਸਾ ਕਾਲਜ ਵੈਟਰਨਰੀ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ

4738341
Total views : 5611481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਜਾਨਵਰਾਂ ਅਤੇ ਜੀਵਾਂ ਦੀ ਸੇਵਾ ਕਰਨ ਦੇ ਨਾਲ-ਨਾਲ ਜ਼ਿੰਦਗੀ ਭਰ ਦੀ ਰੋਜ਼ੀ-ਰੋਟੀ ਕਮਾਉਣ ’ਚ ਸਹਾਇਤਾ ਕਰਨ ਵਾਲੀ ਵੈਟਰਨਰੀ ਦੀ ਸਭ ਤੋਂ ਵਧੀਆ ਪ੍ਰੋਫੈਸ਼ਨਲ ਡਿਗਰੀ ਹੈ। ਇਨ੍ਹਾਂ ਸ਼ਬਦਾਂ ਦਾ ਇਜ਼ਹਾਰ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ ਨੇ ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 2019 ’ਚ ਦਾਖਲ ਹੋਏ 53 ਪਾਸਿੰਗ ਆਊਟ ਵੈਟਰਨਰੀ ਗ੍ਰੈਜੂਏਟਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।
 ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਹੁੰਦਾ ਹੈ, ਜਦੋਂ ਤੁਸੀਂ ਪੇਂਡੂ ਕਿਸਾਨਾਂ ਦੀ ਉਨ੍ਹਾਂ ਦੇ ਪਸ਼ੂਆਂ ਨੂੰ ਸਿਹਤਮੰਦ ਰੱਖ ਕੇ ਸਹਾਇਤਾ ਕਰ ਸਕਦੇ ਹੋ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪਾਲਤੂ ਤੋਂ ਲੈ ਕੇ ਜੰਗਲੀ ਜਾਨਵਰਾਂ, ਮੱਛੀਆਂ ਆਦਿ ਸਮੇਤ ਕਈ ਤਰ੍ਹਾਂ ਦੇ ਜਾਨਵਰਾਂ ਦਾ ਇਲਾਜ ਜਰੂਰੀ ਹੁੰਦਾ ਹੈ। ਇਸ ਪ੍ਰੋਗਰਮ ਦੀ ਅਗਵਾਈ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਪਾਸਿੰਗ ਆਊਟ ਗ੍ਰੈਜੂਏਟਾਂ ਨੂੰ ਵੈਟਰਨਰੀ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਵੈਟਰਨਰੀ ਨੈਤਿਕਤਾ ਦੇ ਸਿਧਾਂਤਾਂ ਦੇ ਅਨੁਸਾਰ ਵੈਟਰਨਰੀ ਅਭਿਆਸ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।
 ਇਸ ਮੌਕੇ ਮੈਨੇਜ਼ਿੰਗ ਡਾਇਰੈਕਟਰ ਡਾ. ਐਸ. ਕੇ. ਨਾਗਪਾਲ ਨੇ ਨਵੇਂ ਵੈਟਰਨਰੀ ਡਾਕਟਰਾਂ ਨੂੰ ਬੇਜੁਬਾਨ ਜੀਵਾਂ ਦੀ ਸੇਵਾ ਕਰਦੇ ਹੋਏ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੇਸ਼ੇ ਪ੍ਰਤੀ ਆਪਣੇ ਫਰਜ਼ ਤੋਂ ਇਲਾਵਾ ਜੀਵਨ ’ਚ ਖ਼ੁਦ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ਲਈ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਪੀ. ਐਸ. ਮਾਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
 
ਇਸ ਮੌਕੇ ਸ: ਗੁਨਬੀਰ ਸਿੰਘ ਨੇ ਵੈਟਰਨਰੀ ਗ੍ਰੈਜੂਏਟਾਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਸਫਲਤਾ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਡਾਕਟਰ ਵਨ ਹੈਲਥ ਪ੍ਰੋਗਰਾਮ ਅਤੇ ਐਂਟੀਮਾਈਕਰੋਬਾਇਲ ਪ੍ਰਤੀਰੋਧ ਦੀ ਸਫਲਤਾ ਅਤੇ ਜਾਨਵਰਾਂ ਦੀ ਉਤਪਾਦਕਤਾ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਨ ’ਚ ਨੰਬਰ ਇਕ ਸਥਾਨ ਛੋਟੇ, ਭੂਮੀਹੀਣ ਅਤੇ ਦਰਮਿਆਨੇ ਕਿਸਾਨਾਂ ਦਾ ਹੈ। ਇਸ ਲਈ ਵੈਟਰਨਰੀ ਡਾਕਟਰਾਂ ਦਾ ਫਰਜ਼ ਹੈ ਕਿ ਉਹ ਉਨ੍ਹਾਂ ਨੂੰ ਤਕਨਾਲੋਜੀਆਂ, ਗਿਆਨ ਅੱਪਡੇਟ ਅਤੇ ਸਮੇਂ ਸਿਰ ਸਲਾਹ ਦੇ ਕੇ ਜਾਨਵਰਾਂ ਦੀ ਉਤਪਾਦਕਤਾ ਵਧਾਉਣ ਲਈ ਉਨ੍ਹਾਂ ਨੂੰ ਸਹਿਯੋਗ ਦੇਣ।
 ਡਾ. ਵਰਮਾ ਨੇ ਕਿਹਾ ਕਿ ਜ਼ੂਨੋਟਿਕ ਬਿਮਾਰੀ ਇਕ ਹੋਰ ਪਹਿਲੂ ਹੈ, ਜਿੱਥੇ ਪਸ਼ੂਆਂ ਦੇ ਡਾਕਟਰਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਮਾਜ ਅਤੇ ਕਿਸਾਨਾਂ ਨੂੰ ਵਿਗਿਆਨਕ ਪ੍ਰਬੰਧਨ ਅਤੇ ਜੈਵਿਕ ਸੁਰੱਖਿਆ ਉਪਾਵਾਂ ਨਾਲ ਜਾਨਵਰਾਂ ਦੇ ਪਾਲਣ-ਪੋਸ਼ਣ ਲਈ ਜਾਣਕਾਰੀ ਸਾਂਝੀ ਕਰਨ। ਇਸ ਮੌਕੇ ਡਾ. ਮਾਵੀ ਨੇ ਕਾਲਜ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸ: ਗੁਨਬੀਰ ਸਿੰਘ ਨੇ ਐਲ.ਪੀ.ਟੀ. ਵਿਭਾਗ ਵੱਲੋਂ ਡਾ. ਵੀ. ਵੀ. ਕੁਲਕਰਨੀ ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਜ਼ਖ਼ਮ ਭਰਨ ਵਾਲਾ ਮਲਮ ‘ਰੈਪੀਡੋਹੀਲ’ ਜਾਰੀ ਕੀਤਾ। ਇਸ ਉਤਪਾਦ ਦੀ ਵਰਤੋਂ ਜਾਨਵਰਾਂ ਦੇ ਜ਼ਖ਼ਮਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ, ਜਿਸ ’ਚ ਵਧੀਆ ਇਲਾਜ ਗੁਣ ਹਨ।
 ਇਸ ਮੌਕੇ ਵਿਦਿਆਰਥੀਆਂ ਨੇ ਕਾਲਜ ’ਚ ਬਿਤਾਏ ਆਪਣੇ ਅਨੁਭਵ ਸਾਂਝੇ ਕੀਤੇ। ਉਪਰੰਤ ਕਾਲਜ ਦੇ ਈਕੋ ਕਲੱਬ ਨੇ ਸੰਸਥਾ ਨੂੰ ਹਰਿਆ-ਭਰਿਆ ਬਣਾਉਣ ਲਈ 40 ਪੌਦੇ ਦਾਨ ਕੀਤੇ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਪਰਮਜੀਤ ਸਿੰਘ ਬੱਲ, ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਖੁਸ਼ਵਿੰਦਰ ਕੁਮਾਰ, ਐਸੋਸੀਏਟ ਪ੍ਰੋਫੈਸਰ ਡਾ. ਨਿਤਾਸ਼ਾ ਸੰਬਿਆਲ ਤੋਂ ਇਲਾਵਾ ਹੋਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਯੂਨੀਵਰਸਿਟੀ ’ਚ ਸਭ ਤੋਂ ਵੱਧ ਓ. ਸੀ. ਪੀ. ਏ. ਪ੍ਰਾਪਤ ਕਰਨ ਵਾਲੇ ਬੈਚ ਦੇ ਟਾਪਰ ਡਾ. ਹਰਸ਼ ਗੁਪਤਾ ਨੂੰ ਗੋਲਡ ਮੈਡਲ ਅਤੇ ਡਾ. ਨਿਕਿਤਾ ਸ਼ਰਮਾ, ਜਿਨ੍ਹਾਂ ਨੇ ਦੂਜਾ ਸਭ ਤੋਂ ਵੱਧ ਓ. ਸੀ. ਪੀ. ਏ. ਪ੍ਰਾਪਤ ਕੀਤਾ, ਨੂੰ ਵੀ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News