ਬਿਜਲੀ ਸਪਲਾਈ ਬਹਾਲ ਕਰਨ ਵਿੱਚ ਕੁਤਾਹੀ ਕਰਨ ਵਾਲੇ ਕਰਮਚਾਰੀ ਨੂੰ ਮੰਤਰੀ ਦੀਆਂ ਹਦਾਇਤਾਂ ਉਤੇ ਕੀਤਾ ਮੁਅਤਲ

4734152
Total views : 5605222

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ/ਬੱਬੂ ਬੰਡਾਲਾ 

ਉਪ ਮੰਡਲ ਦਫਤਰ ਕੋਟ ਮਿੱਤ ਸਿੰਘ ਵਿਖੇ ਤੈਨਾਤ ਅਵਤਾਰ ਸਿੰਘ ਸ:ਲ:ਮ ਪੁੱਤਰ ਸ੍ਰੀ ਬਚਿੱਤਰ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਤੇ ਬਿਜਲੀ ਮੰਤਰੀ ਸ ਹਰਭਜਨ ਸਿੰਘ ਦੀਆਂ ਹਦਾਇਤਾਂ ਉੱਤੇ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ। ਬਿਜਲੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਰਮਚਾਰੀ ਹਿੰਮਤਪੁਰਾ ਇਲਾਕਾ ਜੋ ਕਿ ਐਮ ਐਲ ਏ ਸ੍ਰੀ ਇੰਦਰਬੀਰ ਸਿੰਘ ਨਿੱਜਰ ਦੇ ਵਿਧਾਨ ਸਭਾ ਹਲਕਾ ਅਧੀਨ ਆਉਂਦਾ ਹੈ ਅਤੇ ਇਸ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਣ ਇਲਾਕਾ ਨਿਵਾਸੀਆ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ। ਬਿਜਲੀ ਸਪਲਾਈ ਚਾਲੂ ਹੋਣ ਵਿਚ ਦੇਰੀ ਹੋਣ ਕਾਰਣ ਇਲਾਕਾ ਨਿਵਾਸੀਆਂ ਵਲੋ ਸ੍ਰੀ ਮਨਪ੍ਰੀਤ ਸਿੰਘ ਉ ਐਸ ਡੀ ਟੂ ਐਮ ਐਲ ਏ ਸ੍ਰੀ ਇੰਦਰਬੀਰ ਸਿੰਘ ਨਿੱਜਰ ਦੇ ਧਿਆਨ ਵਿੱਚ ਲਿਆਂਦਾ ਗਿਆ। ਉਹਨਾਂ ਵੱਲੋਂ ਵਧੀਕ ਨਿਗ:ਇੰਜ:/ਸੰਚਾ: ਮੰਡਲ ਜੰਡਿਆਲਾ ਗੁਰੂ ਅਤੇ ਉਪ ਮੰਡਲ ਅਫਸਰ / ਸੰਚਾ: ਕੋਟ ਮਿਤ ਸਿੰਘ ਨੂੰ ਉਸ ਇਲਾਕੇ ਦੀ ਬੰਦ ਪਈ ਬਿਜਲੀ ਸਪਲਾਈ ਬਹਾਲ ਕਰਨ ਲਈ ਕਿਹਾ ਗਿਆ।

ਕੈਬਿਨਟ ਮੰਤਰੀ ਵੱਲੋ ਸਾਰੇ ਕਰਮਚਾਰੀ/ਅਧਿਕਾਰੀਆ ਨੂੰ ਅਪੀਲ ਕੀਤੀ ਗਈ ਕਿ ਪੈਡੀ ਸੀਜਨ ਨੂੰ ਮੁੱਖ ਰੱਖਦੇ ਹੋਏ ਪਾਵਰਕਾਮ ਦੇ ਵਡਮੁੱਲੇ ਖਪਤਕਾਰਾਂ ਨੂੰ ਨਿਰਵਘਨ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ

ਉਪ ਮੰਡਲ ਅਫਸਰ/ਕੋਟ ਮਿਤ ਸਿੰਘ ਵਲੋਂ ਸੰਬੰਧਤ ਸਟਾਫ ਨੂੰ ਬਿਜਲੀ ਸਪਲਾਈ ਬਹਾਲ ਕਰਨ ਲਈ ਕਿਹਾ ਗਿਆ ਪਰੰਤੂ ਕਰਮਚਾਰੀ ਅਵਤਾਰ ਸਿੰਘ ਸ:ਲ:ਮ ਵਲੋ ਇਸ ਸ਼ਿਕਾਇਤ ਨੂੰ ਅਟੈਂਡ ਕਰਨ ਦੀ ਬਜਾਏ ਉਪ ਮੰਡਲ ਅਫਸਰ ਕੋਟ ਮਿਤ ਸਿੰਘ ਅਤੇ ਨਾਲ ਸਟਾਫ ਨੂੰ ਭੱਦੀ ਸ਼ਬਦਾਵਲੀ ਬੋਲੀ, ਜੋ ਸਹਿਣਯੋਗ ਨਹੀ ਸੀ ਅਤੇ ਨਾ ਹੀ ਸ਼ਿਕਾਇਤ ਦਾ ਨਿਪਟਾਰਾ ਕੀਤਾ। ਬਿਜਲੀ ਸਪਲਾਈ ਜਿਆਦਾ ਸਮਾਂ ਬੰਦ ਰਹਿਣ ਕਾਰਣ ਇਲਾਕਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ।

ਇਹ ਮਾਮਲਾ ਕੈਬਨਿਟ ਮੰਤਰੀ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਸ੍ਰੀ ਹਰਭਜਨ ਸਿੰਘ ਈ ਟੀ ਉ ਦੇ ਧਿਆਨ ਵਿਚ ਆਉਣ ਉਪਰੰਤ ਉਹਨਾਂ ਵੱਲੋ ਵਧੀਕ ਨਿਗ: ਇੰਜ:/ਸੰਚਾ: ਮੰਡਲ ਜੰਡਿਆਲਾ ਗੁਰੂ ਨੂੰ ਸਖਤ ਤੋ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਜਿਸਤੇ ਕਾਰਵਾਈ ਕਰਦੇ ਹੋਏ ਮੰਡਲ ਦਫਤਰ ਜੰਡਿਆਲਾ ਗੁਰੂ ਵਲੋਂ ਸਖਤ ਕਾਰਵਾਈ ਕਰਦੇ ਹੋਏ ਉਪ ਮੰਡਲ ਅਫਸਰ ਕੋਟ ਮਿਤ ਸਿੰਘ ਤੋ ਆਈ ਹੋਈ ਰਿਪੋਟ ਤੇ ਕਰਮਚਾਰੀ ਨੂੰ ਤੁਰੰਤ ਡਿਊਟੀ ਤੋ ਮੁਅਤਲ ਕੀਤਾ ਗਿਆ। ਇਸ ਦੌਰਾਨ ਕਰਮਚਾਰੀ ਅਵਤਾਰ ਸਿੰਘ ਸ:ਲ:ਮ ਦਾ ਹੈਡਕੁਆਟਰ ਉਪ ਮੰਡਲ ਫਤਿਹਪੁਰ ਰਾਜਪੂਤਾਂ ਮੰਡਲ ਜੰਡਿਆਲਾ ਗੁਰੂ ਵਿਖੇ ਕੀਤਾ ਗਿਆ।
ਕੈਬਿਨਟ ਮੰਤਰੀ ਵੱਲੋ ਸਾਰੇ ਕਰਮਚਾਰੀ/ਅਧਿਕਾਰੀਆ ਨੂੰ ਅਪੀਲ ਕੀਤੀ ਗਈ ਕਿ ਪੈਡੀ ਸੀਜਨ ਨੂੰ ਮੁੱਖ ਰੱਖਦੇ ਹੋਏ ਪਾਵਰਕਾਮ ਦੇ ਵਡਮੁੱਲੇ ਖਪਤਕਾਰਾਂ ਨੂੰ ਨਿਰਵਘਨ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ ਅਤੇ ਖਪਤਕਾਰਾਂ ਅਤੇ ਆਪਣੇ ਸਹਿ ਕਰਮਚਾਰੀਆਂ ਅਤੇ ਅਧਿਕਾਰੀਆ ਪ੍ਰਤੀ ਆਪਣੇ ਬੋਲਚਾਲ ਦਾ ਰਵਈਆ ਨਿਮਰਤਾਪੂਰਵਕ ਰੱਖਿਆ ਜਾਵੇ।ਲਾ ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News