ਸਰਕਾਰੀ ਸਕੂਲਾਂ ਅੰਦਰ ਪੜ੍ਹਨਾ ਹੁਣ ਮਾਣ ਵਾਲੀ ਗੱਲ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ

4738332
Total views : 5611464

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ “ਬਿਹਤਰ ਅਨੁਭਵ ਵਿੱਦਿਆ ਮਿਆਰੀ ਮਾਣ ਪੰਜਾਬ ਦਾ ਸਕੂਲ ਸਰਕਾਰੀ” ਦੇ ਨਾਅਰੇ ਹੇਠ ਨਵੇਂ ਸੈਸ਼ਨ ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਸ਼ੁਰੂ ਕੀਤੀ ਗਈ ’ਦਾਖ਼ਲਾ ਮੁਹਿੰਮ’ ਦਾ ਅੱਜ ਜ਼ਿਲ੍ਹੇ ਅੰਦਰ ਆਗਾਜ਼ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਗਵਾਲ ਮੰਡੀ ਦੇ ਸਰਕਾਰੀ ਸਕੂਲ ਤੋਂ ਜਾਗਰੂਕਤਾ ਵੈਨ ਨੂੰ ਝੰਡੀ ਵਿਖਾ ਕੇ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਝੰਡੀ ਵਿਖਾ ਕੇ ਰਵਾਨਾ ਕੀਤੀ ਜਾਗਰੂਕਤਾ ਵੈਨ


ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਕੰਵਲਜੀਤ ਸਿੰਘ ਅਤੇ ਹਰਭਗਵੰਤ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਮੰਗੋਤਰਾ ਅਤੇ ਰਾਜੇਸ਼ ਖੰਨਾ ਦੀ ਸਾਂਝੀ ਦੇਖ-ਰੇਖ ’ਚ ਸ਼ੁਰੂ ਹੋਈ ਇਸ ’ਦਾਖ਼ਲਾ ਮੁਹਿੰਮ’ ਦੀ ਸ਼ੁਰੂਆਤ ਮੌਕੇ ਇਕੱਤਰ ਅਧਿਕਾਰੀਆਂ,ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਅੰਦਰ ਸਾਰੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਹੋ ਰਹੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਹੀ ਦਾਖ਼ਲ ਕਰਾਉਣ ਤਾਂ ਜੋ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਅੰਦਰ ਮਿਲਣ ਵਾਲੀਆਂ ਅਨੇਕਾਂ ਹੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਸਰਕਾਰੀ ਸਕੂਲਾਂ ਅੰਦਰ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਹਰ ਖੇਤਰ ‘ਚ ਵੱਡੀਆਂ ਮੱਲਾਂ ਮਾਰ ਰਹੇ ਹਨ, ਉਨ੍ਹਾਂ ਕਿਹਾ ਹੁਣ ਸਰਕਾਰੀ ਸਕੂਲਾਂ ‘ਚ ਪੜ੍ਹਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਕਾਰਜ਼ ਦੀ ਸ਼ੁਰੂਆਤ ਮੌਕੇ ਆਪਣੇ ਹੱਥੀਂ ਵਿਦਿਆਰਥੀਆਂ ਨੂੰ ਲੱਡੂ ਵੰਡਦਿਆਂ ਉਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ੁਭ ਇਛਾਵਾਂ ਵੀ ਦਿੱਤੀਆਂ।
ਦੱਸਣਯੋਗ ਹੈ ਕਿ ਦਾਖ਼ਲਾ ਮੁਹਿੰਮ ਤਹਿਤ ਰਵਾਨਾ ਹੋਣ ਵਾਲੀ ਇਹ ਜਾਗਰੂਕਤਾ ਵੈਨ ਜੋ 20 ਮਾਰਚ ਤੋਂ ਲੈ ਕੇ 22 ਮਾਰਚ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ,ਕਸਬਿਆਂ ਤੇ ਸ਼ਹਿਰਾਂ ਵਿੱਚ ਜਾਵੇਗੀ। ਜਿਸ ਦੌਰਾਨ ਬੱਚਿਆਂ ਦੇ ਮਾਪਿਆਂ ਤੇ ਹੋਰਨਾਂ ਆਮ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਮੁਹਈਆ ਕਰਵਾਈ ਜਾਣ ਵਾਲੀ ਮਿਆਰੀ ਸਿੱਖਿਆ ਦੇ ਨਾਲ- ਨਾਲ ਮਿਲਣ ਵਾਲੀਆਂ ਹੋਰਨਾਂ ਸਹੂਲਤਾਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ,ਯਸ਼ਪਾਲ,ਜਤਿੰਦਰ ਸਿੰਘ, ਦਲਜੀਤ ਸਿੰਘ,ਪ੍ਰਿੰਸੀਪਲ ਨਵਦੀਪ ਕੌਰ,ਹੈੱਡ ਮਾਸਟਰ ਵਿਨੋਦ ਕਾਲੀਆ,ਡੀ.ਆਰ.ਸੀ.ਵਿਜੇ ਕੁਮਾਰ,ਏ.ਸੀ.ਸਮਾਰਟ ਸਕੂਲ ਰਜਿੰਦਰ ਸਿੰਘ,ਮਨੀਸ਼ ਕੁਮਾਰ ਮੇਘ,ਸੰਦੀਪ ਸਿਆਲ,ਮੀਡੀਆ ਕੋਆਰਡੀਨੇਟਰ ਪਰਮਿੰਦਰ ਸੰਧੂ,ਮੀਡੀਆ ਇੰਚਾਰਜ ਮਨਪ੍ਰੀਤ ਸੰਧੂ,ਬਲਜੀਤ ਸਿੰਘ ਮੱਲੀ,ਦਵਿੰਦਰ ਮੰਗੋਤਰਾ, ਸੀ.ਐਚ.ਟੀ.ਰਣਜੀਤ ਸਿੰਘ ਸੰਧੂ,ਮਨਜੀਤ ਸਿੰਘ,ਗੁਰਪ੍ਰੀਤ ਸਿੰਘ,ਲਿਵਤਾਰ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ,ਗੁਰਚਰਨ ਸਿੰਘ, ਅਰਵਿੰਦਰ ਕੁਮਾਰ,ਰਜਵੰਤ ਕੌਰ,ਮਿੰਨੀ,ਮਨਦੀਪ ਸਿੰਘ, ਕੁਲਵੰਤ ਸਿੰਘ,ਤਜਿੰਦਰ ਸਿੰਘ,ਹਰਮਨ ਵੇਰਕਾ,ਗੁਰਿੰਦਰ ਰੰਧਾਵਾ, ਗੁਰਪ੍ਰਤਾਪ ਸਿੰਘ,ਗੁਰਵੀਰ ਕੌਰ,ਰੀਨਾ,ਅਮਿਤਾ ਰੁਪਿੰਦਰ ਕੌਰ ਆਦਿ ਅਧਿਕਾਰੀਆਂ ਤੋਂ ਇਲਾਵਾ ਜਗਜੀਤ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News