ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਰਾਤ 10.30 ਵਜੇ ਹੋ ਰਹੇ ਬਲੈਕ ਆਊਟ ਲਈ ਜਾਰੀ ਕੀਤੀਆਂ ਜਰੂਰੀ ਹਦਾਇਤਾਂ

4735533
Total views : 5607309

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਅੱਜ ਰਾਤ 10:30 ਵਜੇ ਹੋ ਰਹੇ ਬਲੈਕ ਆਉਟ ਸਬੰਧੀ ਹੇਠ ਲਿਖੇ ਅਨੁਸਾਰ ਜਰੂਰੀ ਹਦਾਇਤਾਂ ਜਾਰੀ ਕਰਦਿਆ ਇੰਨਾ ਦੀ ਪਾਲਣਾ ਕਰਨੀ ਯਕੀਨੀ ਬਨਾਉਣ ਦੀ ਆਪੀਲ ਕੀਤੀ ਹੈ-

-ਸਾਰੇ ਜਿਲ੍ਹੇ ਵਿੱਚ ਹੋਵੇਗੀ ਅੱਧੇ ਘੰਟੇ ਲਈ ਲਾਈਟ ਬੰਦ।
-ਸਾਇਰਨ ਵੱਜਦੇ ਹੀ ਹੋਵੇਗੀ ਲਾਈਟ ਬੰਦ, ਸੋ ਲੋਕ ਘਬਰਾਉਣ ਨਾ। ਇਹ ਅਭਿਆਸ ਦਾ ਹਿੱਸਾ ਹੈ।
-ਸਾਰੇ ਮਾਲ ਅਤੇ ਹੋਰ ਅਦਾਰੇ ਜਿੱਥੇ ਲਿਫਟਾਂ ਲੱਗੀਆਂ ਹਨ, ਉਹ ਰਾਤ 10. 20 ਤੋਂ ਲੈ ਕੇ 11.10 ਵਜੇ ਤੱਕ ਨਾ ਕਰਨ ਲਿਫਟ ਦੀ ਵਰਤੋਂ।
-ਬਿਜਲੀ ਬੰਦ ਹੋਣ ਕਾਰਨ ਲਿਫਟ ਵਿੱਚ ਫਸਣ ਦਾ ਹੈ ਖ਼ਤਰਾ
-ਇਨਵਰਟਰ ਉੱਤੇ ਲੱਗੀਆਂ ਲਾਈਟਾਂ ਵੀ ਕਰੋ ਬੰਦ।
-ਆਟੋਮੈਟਿਕ ਚੱਲਦੀਆਂ ਲਾਈਟਾਂ ਜਿਨਾਂ ਵਿੱਚ ਸੀਸੀਟੀਵੀ ਕੈਮਰੇ ਅਤੇ ਸੂਰਜ ਨਾਲ ਚੱਲਣ ਵਾਲੀਆਂ ਲਾਈਟਾਂ ਹਨ ਉਹ ਵੀ ਕਰੋ ਬੰਦ ।
-ਸੜਕ ਉੱਤੇ ਜਾ ਰਹੇ ਹੋ ਤਾਂ ਗੱਡੀ ਸੜਕ ਦੇ ਕਿਨਾਰੇ ਕੱਚੇ ਥਾਂ ਉੱਤੇ ਲਾ ਕੇ ਲਾਈਟਾਂ ਬੰਦ ਕਰਕੇ ਰੋਕ ਲਵੋ ।
-ਜੇ ਕਰ ਕਿਸੇ ਐਮਰਜੈਂਸੀ ਵਿੱਚ ਲਾਈਟ ਜਗਾਉਣੀ ਪੈਂਦੀ ਹੈ ਤਾਂ ਖਿੜਕੀਆਂ ਨੂੰ ਮੋਟੇ ਪਰਦਿਆਂ ਜਾਂ ਪੈਨਲਾਂ ਨਾਲ ਢਕੋ।
-ਕੱਚ ਦੀਆਂ ਖਿੜਕੀਆਂ ਨੇੜੇ ਮੋਬਾਈਲ ਫੋਨ ਐਲਈਡੀ ਡਿਵਾਈਸ ਦੀ ਵਰਤੋਂ ਨਾ ਕਰੋ।
-ਸਭ ਤੋਂ ਜਰੂਰੀ ਕਿ ਅਫਵਾਵਾਂ ਉੱਤੇ ਯਕੀਨ ਨਾ ਕਰੋ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News