ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਹੋਈ ਮੀਟਿੰਗ ! 20 ਮਈ ਦੀ ਹੜਤਾਲ ਵਿੱਚ ਪੈਨਸ਼ਨਰਜ ਨੂੰ ਪੁੱਜਣ ਦੀ ਕੀਤੀ ਆਪੀਲ

4733572
Total views : 5604178

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੇ-ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨਰਜ ਦਾ ਬਕਾਇਆ 1/1/2916 ਤੋਂ 31/12/2017 ਤੱਕ ਦਾ 15 ਕਿਸ਼ਤਾ ਵਿੱਚ ਦੇਣ ਦੀ ਸ਼ੁਰੂਆਤ ਕੀਤੀ ਹੈ,ਬੁਲਾਰਿਆ ਨੇ ਉਸ ਦੀ ਨਿਖੇਧੀ ਕਰਦਿਆ ਜਿਵੇਂ ਗੁਰਮੇਜ ਸਿੰਘ ਅਟਾਰ ਡਿਪਟੀ ਜਨਰਲ ਸਕੱਤਰ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਬੰਸ ਸਿੰਘ ਗੋਲ ਪ੍ਰਮੁੱਖ ਸਰਪ੍ਰਸਤ, ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਅਵਤਾਰ ਸਿੰਘ ਰੋਖੇ,ਸ਼ਿਵ ਨਰਾਇਣ ਸਹਾਇਕ ਪ੍ਰਬੰਧਕ ਸਕੱਤਰ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਜੋਗਿੰਦਰ ਸਿੰਘ ਜਨਰਲ ਸਕੱਤਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਵਿੱਚ ਕਮਿਊਟ ਸਬੰਧੀ ਅੱਜ ਲੱਗੇ ਕੇਸ ਅਤੇ ਸੈਟਲ ਸਰਕਾਰ ਵਿਰੁੱਧ 20 ਮਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਲਈ

ਮਿਤੀ 4 ਮਈ 2025 ਨੂੰ ਜਲੰਧਰ ਕਨਵੈਨਸ਼ਨ ਜੋ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ,ਉਸ ਦੇ ਫੈਸਲਿਆ ਤੋਂ ਜਾਣੂ ਕਰਵਾਇਆ, ਹਾਜਰ ਸਾਥੀਆ ਵੱਲੋਂ ਐਕਸ਼ਨ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਪ੍ਰਗਟਾਈ ਗਈ, ਹਾਜਰ ਆਗੂਆ ਜਿਵੇਂ ਸਵਿੰਦਰ ਸਿੰਘ ਸ਼ਿੰਦਾ ਸਯੁੰਕਤ ਸਕੱਤਰ, ਜੈਕਿਸ਼ਨ ਆਡੀਟਰ, ਜਗਜੀਤ ਸਿੰਘ ਜੱਗਾ ਪ੍ਰਬੰਧਕ ਸਕੱਤਰ, ਗੁਰਦਿਆਲ ਚੰਦ ਐਗਜੈਕਟਿਵ ਮੈਂਬਰ, ਸਾਈਂਦਾਸ ਕਾਨੂੰਨੀ ਸਲਾਹਕਾਰ, ਮਨਜੀਤ ਸਿੰਘ ਸ਼ਾਹ ਸਹਾਇਕ ਆਡੀਟਰ, ਸਵਿੰਦਰ ਸਿੰਘ ਚਾਚਾ ਸਯੁੰਕਤ ਸਕੱਤਰ ਗੁਰਦੀਪ ਸਿੰਘ ਮੀਤ ਪ੍ਰਧਾਨ, ਹਰਮੋਹਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਅੜੀਅਲ ਨਾਕਾਰਮਤ ਰਵਈਏ ਨੂੰ ਤਿਆਗ ਕੇ ਪੈਨਸ਼ਨਰਜ ਤੇ ਮੁਲਾਜ਼ਮਾ ਨਾਲ ਵਿਚਾਰ ਕਰਨ ਉਪਰੰਤ ਮਸਲਿਆ ਦੇ ਹੱਲ ਲਈ ਜਰੂਰ ਧਿਆਨ ਦੇਣ ਦੀ ਖੇਚਲ ਕਰਨ ਜਿਵੇਂ ਪੈਨਸ਼ਨਰਜ ਨੂੰ 2.59 ਦਾ ਗੁਣਾਂਕ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਕੈਸ਼ਲਿਸ ਸਕੀਮ ਮੁੜ ਬਹਾਲ ਕਰਨ ਦੀ ਖੇਚਲ ਕਰਨ, ਨਹੀਂ ਤਾਂ ਆਪੋਜੀਸ਼ਨ ਵਿੱਚ ਬੈਠਣ ਲਈ ਤਿਆਰ ਰਹਿਣ, ਪ੍ਰਧਾਨ ਦਵਿੰਦਰ ਸਿੰਘ ਵੱਲੋਂ ਕਰਮਚਾਰੀ ਲਹਿਰ ਲਈ ਸਹਾਇਤਾ ਫੰਡ ਦੇਣ ਅਤੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਸਾਥੀਆ ਦਾ ਧੰਨਵਾਦ ਕੀਤਾ ਅਤੇ ਅਪੀਲ ਕਰਦਿਆ 20 ਮਈ ਦੀ ਹੜਤਾਲ ਵਿੱਚ ਪੈਨਸ਼ਨਰਜ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਲਈ ਆਖਿਆ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News