ਪਾਣੀਆਂ ਦੀ ਰਾਖੀ ਲਈ ਸਰਵ ਸੰਮਤੀ ਨਾਲ ਮਤੇ ਪਾਸ ਕਰਵਾ ਕੇ ਸਹੀ ਹੱਥਾਂ ‘ਚ ਪਾਣੀਆਂ ਦੇ ਰਾਖੇ ਸਾਬਿਤ ਹੋਏ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ-ਐਡਵੋਕੇਟ ਨਿਜਰ

4734151
Total views : 5605212

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਪੁਰੀ 

ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਹਰਪਾਲ ਸਿੰਘ ਨਿਜਰ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਸਹੀ ਅਰਥਾਂ ਵਿੱਚ ਪੰਜਾਬ ਦੇ ਪਾਣੀਆਂ ਦੇ ਰੱਖਵਾਲੇ ਸਾਬਿਤ ਹੋਏ ਹਨ।


ਉਥੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਭਾਜਪਾ ਤੇ ਕੇਂਦਰੀ ਮੋਦੀ ਸਰਕਾਰ ਦੀ ਸਖਤ ਨੁਕਤਾਚੀਨੀ ਕਰਦਿਆਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਡੈਮ ਸੇਫਟੀ ਐਕਟ ਰੱਦ ਕਰਨ, ਬੀਬੀਐਮਬੀ ਦਾ ਪੁਨਰਗਠਨ ਕਰਕੇ ਪਾਣੀਆਂ ਦੀ ਵੰਡ ਮੌਜੂਦਾ ਸਥਿਤੀ ਅਨੁਸਾਰ ਕਰਨ ਅਤੇ ਪੰਜਾਬ ਦੇ ਪਾਣੀਆਂ ਦੇ ਅਧਿਕਾਰ ਨੂੰ ਜ਼ਬਰੀ ਖੋਹਣ ਲਈ ਬੀਬੀਐਮਬੀ ਵਲੋਂ ਕੇਂਦਰੀ ਮੋਦੀ ਸਰਕਾਰ, ਭਾਜਪਾ ਤੇ ਹਰਿਆਣਾ ਭਾਜਪਾ ਸਰਕਾਰ ਦੀ ਸ਼ਹਿ ਤੇ ਗੈਰ ਕਾਨੂੰਨੀ ਮੀਟਿੰਗਾਂ ਕਰਵਾਏ ਜਾਣ ਦੀ ਘੋਰ ਨਿੰਦਾ ਦੇ ਮਤੇ ਸਰਵ ਸੰਮਤੀ ਨਾਲ ਪਾਸ ਕਰਵਾਉਣ ਵਿੱਚ ਸਫਲ ਰਹੇ।

ਇਹ ਵੀ ਕਿਹਾ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਉਕਤ ਪੇਸ਼ ਹੋਏ ਮਤੇ ਤੇ ਬਹਿਸ ‘ਚ ਭਾਗ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਇਤਿਹਾਸ ‘ਚ ਹੁਣ ਤੱਕ ਪਾਣੀਆਂ ਦੀ ਰਾਖੀ ਦੇ ਮੁੱਦੇ ਤੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਪਾਣੀ ਬਚਾਉਣ ਹਿੱਤ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਤੋਂ ਰੋਕਣ ਲਈ ਨੰਗਲ ਡੈਮ ਤੇ ਪਹਿਰਾ ਦੇ ਕੇ ਸਿੱਧੇ ਤੌਰ ਤੇ ਪਾਣੀ ਦੀ ਰਾਖੀ ਕਰਨ ਵਾਲੇ ਪਹਿਲੇ ਨਿਡਰ, ਪਹਿਰੇਦਾਰ ਮੁੱਖ ਮੰਤਰੀ ਬਣੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News