ਜੰਗੀ ਤਣਾਓ ‘ਚ ਜਮ੍ਹਾਂਖੋਰੀ ਤੇ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੱਧ ਸਰਕਾਰ ਕਰੇਗੀ ਸਖਤ ਕਾਰਵਾਈ –ਮੰਤਰੀ ਧਾਲੀਵਾਲ

4737811
Total views : 5610729

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ ਦਵਿੰਦਰ ਕੁਮਾਰ ਪੁਰੀ

ਅੱਜ ਪੰਜਾਬ ਸਰਕਾਰ ਵਲੋਂ ਜੰਗੀ ਤਣਾਓ ਦਰਮਿਆਨ ਜ਼ਿਲਾ੍ਹ ਅੰਮ੍ਰਿਤਸਰ ਦੇ ਸਰਹੱਦੀ ਲੋਕਾਂ ਦੀ ਸਾਰ ਲੈਣ ਅਤੇ ਦੁੱਖ ਸੁੱਖ ‘ਚ ਸ਼ਾਮਲ ਹੋਣ ਲਈ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੂੰ ਜ਼ਿਲਾ੍ਹ ਇੰਚਾਰਜ ਨਿਯੁਕਤ ਕੀਤਾ ਗਿਆ। ਆਪਣੀ ਇਸ ਨਵੀਂ ਜਿੰਮੇਵਾਰੀ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣੇ ਜੰਗੀ ਮਾਹੌਲ ਦੇ ਤਣਾਓ ਵਿਚਾਲੇ ਪੰਜਾਬ ਦੇ ਸਰਹੱਦੀ ਲੋਕਾਂ ਦੇ ਜਾਨ ਮਾਲ ਨੂੰ ਸੁਰੱਖਿਅਤ ਰੱਖਣ ਅਤੇ ਇਸ ਸੰਕਟ ਦੀ ਘੜੀ ‘ਚ ਸਰਹੱਦੀ ਲੋਕਾਂ ਦੇ ਦੁੱਖ ਸੁੱਖ ‘ਚ ਨਾਲ ਖੜੀ ਹੈ।

ਜੰਗੀ ਤਣਾਅ ਦੌਰਾਨ ਜ਼ਿਲੇ ਦੇ ਲੋਕਾਂ ਦੇ ਦੁੱਖ ਸੁੱਖ ‘ਚ ਭਾਈਵਾਲ ਬਨਣ ਲਈ ਮੰਤਰੀ ਧਾਲੀਵਾਲ ਜ਼ਿਲਾ੍ ਇੰਚਾਰਜ ਨਿਯੁਕਤ

 

ਕਿਸੇ ਕਿਸਮ ਦੀ ਵੀ ਜੰਗ ਸੰਬੰਧੀ ਸੂਚਨਾ ਜਾਂ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਹੋਣ ਲਈ ਲੋਕਾਂ ਦੀ ਸਹੂਲਤ ਲਕਾੀ ਬਕਾਇਦਾ ਕੰਟਰੋਲ ਰੂਮ ਪੰਜਾਬ ਸਰਕਾਰ ਵਲੋਂ ਸਥਾਪਿਤ ਕਰ ਦਿੱਤਾ ਗਿਆ ਹੈ, ਜਿਥੇ ਕਿਸੇ ਵੀ ਅਮਰਜੈਂਸੀ ਦੀ ਸਥਿਤੀ ‘ਚ ਫੋਨ ਨੰਬਰਾਂ: 0172-2741803 ਅਤੇ 0172-2749901 ਤੇ ਲੋਕ ਸੰਪਰਕ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਜ਼ਿਲਾ੍ਹ ਅੰਮ੍ਰਿਤਸਰ ਦੇ ਲੋਕਾਂ ਨੂੰ ਬੇਲੋੜਾ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪਟਰੋਲ , ਡੀਜ਼ਲ, ਘਰੇਲੂ ਗੈਸ ਸਮੇਤ ਕਿਸੇ ਵੀ ਜਰੂਰੀ ਵਸਤਾਂ ਦੀ ਘਾਟ ਨਹੀਂ ਹੈ, ਜਦੋਂਕਿ ਜਮ੍ਹਾਂਖੋਰੀ ਤੇ ਕਾਲਾਬਜ਼ਾਰੀ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ।  ਜੇਕਰ ਪਾਕਿਸਤਾਨ ਆਪਣੀ ਨਾਪਾਕ ਜੰਗੀ ਹਰਕਤ ਤੋਂ ਬਾਜ਼ ਨਾ ਆਇਆ ਤਾਂ ਭਾਰਤੀ ਫੌਜ ਵਲੋਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਪਾਕਿਸਤਾਨ ਦਾ ਵਿਸ਼ਵ ਦੇ ਨਕਸ਼ੇ ਵਿੱਚੋਂ ਨਾਂਅ ਵੀ ਕਰ ਦਏਗੀ ।ਖਬਰ ਨੂੰ ਵਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News