ਅੰਮ੍ਰਿਤਸਰ ਦੇ ਬਟਾਲਾ ਰੋਡ ’ਤੇ ਪਿੰਡ ਜੇਠੂਵਾਲ ਨੇੜੇ ਖੇਤਾਂ ’ਚੋਂ ਬੰਬ ਨੁੰਮਾ ਚੀਜ਼ ਮਿਲਣ ਨਾਲ ਹਫੜਾ-ਦਫੜੀ, ਪੁਲਿਸ ਜਾਂਚ ‘ਚ ਜੁਟੀ

4736895
Total views : 5609279

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇਥੇ ਅੰਮ੍ਰਿਤਸਰ-ਬਟਾਲਾ ਰੋਡ ’ਤੇ ਪਿੰਡ ਜੇਠੂਵਾਲ ਦੇ ਬਾਹਰਵਾਰ ਖੇਤਾਂ ਵਿੱਚ ਮਿਜ਼ਾਈਲ ਮਿਲੀ ਹੈ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਸਹਿਮ ਵਾਲਾ ਮਾਹੌਲ ਹੈ। ਲੋਕਾਂ ਨੇ ਸਵੇਰ ਵੇਲੇ ਮਿਜ਼ਾਈਲ ਖੇਤਾਂ ਵਿੱਚ ਦੇਖੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਦਾ ਹਿੱਸਾ ਹੈ ਪਰ ਫਿਲਹਾਲ ਇਹ ਪਤਾ ਨਹੀਂ ਹੈ ਕਿ ਇਹ ਭਾਰਤੀ ਮਿਜ਼ਾਈਲ ਹੈ ਜਾਂ ਪਾਕਿਸਤਾਨੀ ਹੈ।

 ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਜਾਣਕਾਰੀ ਤੁਰੰਤ ਫੌਜ ਨੂੰ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਫੌਜ ਮੌਕੇ ‘ਤੇ ਪਹੁੰਚੀ ਅਤੇ ਇਨ੍ਹਾਂ ਮਿਜ਼ਾਈਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨਾਲ ਲੈ ਗਈ। ਸੂਤਰ ਦੱਸਦੇ ਹਨ ਕਿ ਇਹ ਉਹ ਮਿਜ਼ਾਈਲਾਂ ਹਨ ਜਿਸਦੀ ਵਰਤੋਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੀਆਂ ਫੌਜਾਂ ਕਰਦੀਆਂ ਹਨ। ਸੰਭਾਵਨਾ ਹੈ ਕਿ ਇਨ੍ਹਾਂ ‘ਤੇ ਪਾਕਿਸਤਾਨ ਵਾਲੇ ਪਾਸਿਓਂ ਹਮਲਾ ਕੀਤਾ ਗਿਆ ਸੀ ਪਰ ਭਾਰਤ ਦੇ ਮਿਜ਼ਾਈਲ ਵਿਰੋਧੀ ਸਿਸਟਮ ਨੇ ਇਨ੍ਹਾਂ ਨੂੰ ਅਸਮਾਨ ਵਿਚ ਹੀ ਬੇਅਸਰ ਕਰ ਦਿੱਤਾ।

ਦੂਜੇ ਪਾਸੇ ਅੰਮ੍ਰਿਤਸਰ ਦੇ ਸਥਾਨਕ ਲੋਕਾਂ ਦਾ ਆਖਣਾ ਹੈ ਕਿ ਉਨ੍ਹਾਂ ਨੇ ਰਾਤ ਸਮੇਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ, ਜਿਸ ਮਗਰੋਂ ਸਵੇਰੇ ਇਹ ਮਿਜ਼ਾਈਲਾਂ ਬਰਾਮਦ ਹੋਈਆਂ ਹਨ।ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਟੀਮਾਂ ਇਸ ਬੰਬਨੁਮਾ ਚੀਜ਼ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਧਮਾਕੇ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਇਸ ਦਾ ਖੇਤਾਂ ਵਿੱਚ ਵਿਸਫੋਟ ਹੋਣ ਦਾ ਕੋਈ ਪ੍ਰਭਾਵ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News