ਕਾਂਗਰਸੀ ਸ਼ਾਂਸਦ ਗੁਰਜੀਤ ਔਜਲਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕਰਕੇ ਉਨਾਂ ਦੀ ਕੀਤੀ ਹੌਸਲਾਫਜਾਈ

4737805
Total views : 5610720

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ ਦਵਿੰਦਰ ਕੁਮਾਰ ਪੁਰੀ

ਹਿੰਦੁਸਤਾਨ ਅਤੇ ਪਾਕਿਸਤਾਨ ਦੇ ਚੱਲ ਰਹੇ ਤਨਾਅ ਜੰਗ ਦੇ ਮਾਹੌਲ ਵਿੱਚ ਅੱਜ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਜਨਾਲ ਆ ਸ਼ਹਿਰ ਦੇ ਦੁਕਾਨਾਂਦਾਰਾਂ ਕੋਲ ਜਾ ਕੇ ਇਹ ਵਾਅਦਾ ਕੀਤਾ ਕਿ ਤੁਹਾਡਾ ਮੈਂਬਰ ਪਾਰਲੀਮੈਂਟ ਤੁਹਾਡੇ ਹਰ ਸੁੱਖ ਦੁੱਖ ਵਿੱਚ ਭਾਈਵਾਲ ਹੈ ।

ਹਰ ਦੁੱਖ ਸੁੱਖ ਵਿੱਚ ਹਲਕੇ ਦੇ ਲੋਕਾਂ ਨਾਲ ਖੜਾ ਹਾਂ-ਔਜਲਾ 

ਮੈਂ ਦੋ ਦਿਨਾਂ ਤੋਂ ਸਾਰੇ ਅੰਮ੍ਰਿਤਸਰ ਜਿਲੇ ਦੇ ਦੁਕਾਨਾਂ ਬਾਜ਼ਾਰਾਂ ਵਿੱਚ ਜਾ ਕੇ ਪਿੰਡਾਂ ਵਿੱਚ ਜਾ ਕੇ ਸਾਰੀ ਜਨਤਾ ਨੂੰ ਮਿਲ ਰਿਹਾ ਹਾਂ ਅਤੇ ਨਾਲ ਹੀ ਉਨਾਂ ਨੇ ਹਿੰਦੁਸਤਾਨ ਦੀ ਸਰਕਾਰ ਨੇ ਜੋ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਉਹਦਾ ਭਰਪੂਰ ਸਮਰਥਨ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ ਅਤੇ ਅੱਤਵਾਦ ਕਿਸੇ ਵੀ ਮਸਲੇ ਦਾ ਹੱਲ ਨਹੀਂ ਅੱਤਵਾਦ ਦੇ ਖਿਲਾਫ ਹਿੰਦੁਸਤਾਨ ਹਮੇਸ਼ਾ ਰਿਹਾ ਹੈ। ਅਤੇ ਹਮੇਸ਼ਾ ਰਹੇਗਾ ਉਨਾਂ ਨੇ ਫਿਰ ਦੁਬਾਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹ ਵਚਨ ਦਿੱਤਾ ਕਿ ਤੁਹਾਡਾ ਚੁਣਿਆ ਹੋਇਆ ਪ੍ਰਤੀਨਿਧ ਤੁਹਾਡੇ ਹਰ ਸੁੱਖ ਦੁੱਖ ਵਿੱਚ ਖੜਾ ਹੈ ।ਖਬਰ ਨੂੰ ਵਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News