9 ਲੱਖ ਰੁਪਏ ਦੇ ਗਬਨ ਦੇ ਮਾਮਲੇ ‘ਚ ਬੀ.ਡੀ.ਪੀ.ਓ ਮੁੱਅਤਲ! ਵਧਾਇਕ ਨੇ ਵਿਧਾਨ ਸਭਾ ਸ਼ੈਸਨ ਦੌਰਾਨ ਲਗਾਏ ਸਨ ਦੋਸ਼

4729045
Total views : 5596561

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਰਾਣਾ ਨੇਸ਼ਟਾ/ਮਿੱਕੀ ਗਮਟਾਲਾ 

ਬੀ ਡੀ ਪੀ ਓ ਗੁਰਦਾਸਪੁਰ ਬਲਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਹੀ ਬੀ ਡੀ ਪੀ ਓ ਗੁਰਦਾਸਪੁਰ ਬਲਜੀਤ ਸਿੰਘ ਤੇ 9 ਲੱਖ ਰੁਪਏ ਦੇ ਗਬਨ ਦੇ ਦੋਸ਼ ਲਗਾਏ ਸਨ ।

ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਬੀ ਡੀ ਪੀ ਉ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ । ਜੇਕਰ ਉਹ ਕਿਤੇ ਹੋਰ ਕੋਈ ਨੌਕਰੀ ਨਹੀਂ ਕਰਦੇ ਤਾਂ ਹੀ ਉਹਨਾਂ ਨੂੰ ਮੁਅੱਤਲੀ ਦੌਰਾਨ ਗੁਜਾਰਾ ਭੱਤਾ ਦਿੱਤਾ ਜਾਵੇਗਾ। ਮੁਅਤੱਲੀ ਦੌਰਾਨ ਉਹਨਾਂ ਦਾ ਹੈਡਕੁਆਟਰ ਜ਼ਿਲ੍ਾ ਪੰਚਾਇਤ ਅਤੇ ਵਿਕਾਸ ਅਫਸਰ ਤਰਨ ਤਾਰਨ ਦਾ ਦਫਤਰ ਬਣਾਇਆ ਗਿਆ ਹੈ।ਇਸ ਸਬੰਧੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਸੀ ਕਿ ਗੁਰਦਾਸਪੁਰ ਵਿੱਚ ਤਾਇਨਾਤ ਬੀ.ਡੀ.ਪੀ.ਓ. ਪਿੰਡ ਲੋਧੀਨੰਗਲ ਦੀ ਪੰਚਾਇਤ ਦੇ ਮੈਨੇਜਰ ਬਲਜੀਤ ਸਿੰਘ ਨੇ ਪੰਚਾਇਤ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਕਰੀਬ 9 ਲੱਖ ਰੁਪਏ ਦਾ ਗਬਨ ਕੀਤਾ ਸੀ ਅਤੇ ਇਸ ਗਬਨ ਦੀ ਜਾਂਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ 23-6-2023 ਨੂੰ ਕਰਨ ਉਪਰੰਤ ਸਿੰਘ ਨੇ ਇਸ ਅਧਿਕਾਰੀ ਨੂੰ ਮੁਲਜ਼ਮ ਬਣਾ ਕੇ ਉਸ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਪਰ ਇਸ ਦੇ ਬਾਵਜੂਦ ਅੱਜ ਤੱਕ ਇਸ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News