ਨਗਰ ਕੌਂਸਲ ਤਰਨਤਾਰਨ ਦੀਆਂ 25 ਵਾਰਡਾਂ ਲਈ 113 ਉਮੀਦਵਾਰ ਲੜਨਗੇ  ਦੀ ਚੋਣ !ਪਰ ਚੋਣ ਮੁਹਿੰਮ ਦੌਰਾਨ ਨਜਰ ਨਹੀ ਆਵੇਗਾ ਤੱਕੜੀ ਦਾ ਚੋਣ ਨਿਸ਼ਾਨ

4729068
Total views : 5596643

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਉਰੋ

ਤਰਨਤਾਰਨ ਨਗਰ ਕੌਂਸਲ ਦੀਆਂ 25 ਵਾਰਡਾਂ ਲਈ 2 ਮਾਰਚ ਨੂੰ ਹੋਣ ਜਾ ਰਹੀਆਂ ਚੋਣਾਂ ਲਈ 171 ਉਮੀਦਵਾਰਾਂ ਵੱਲੋਂ ਦਰਜ਼ ਕਰਵਾਈਆਂ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ 26 ਨਾਮਜ਼ਦਗੀ ਪੱਤਰ ਰੱਦ ਹੋਣ ਅਤੇ 32 ਵੱਲੋਂ ਤੈਅ ਸਮੇਂ ਤੱਕ ਨਾਮਜ਼ਦਗੀਆਂ ਵਾਪਸ ਲਏ ਜਾਣ ਤੋਂ ਬਾਅਦ ਹੁਣ ਚੋਣ ਮੈਦਾਨ ਵਿਚ 113 ਉਮੀਦਵਾਰ ਬਚੇ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਤਰਨਤਾਰਨ ਸ਼ਹਿਰ ਦੇ 56 ਹਜ਼ਾਰ 600 ਵੋਟਰ ਕਰਨਗੇ।

ਸ਼ਾਂਤਮਈ, ਆਜ਼ਾਦਾਨਾ ਤੇ ਨਿਰਪੱਖ ਮਾਹੌਲ ਵਿਚ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ

ਜ਼ਿਲ੍ਹਾ ਚੋਣ ਅਫਸਰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਨਗਰ ਕੌਂਸਲ ਤਰਨਤਾਰਨ ਦੇ ਕੁੱਲ 25 ਵਾਰਡ ਹਨ ਅਤੇ ਇਹ ਚੋਣਾਂ ਕਰਵਾਉਣ ਲਈ 63 ਬੂਥ ਸਥਾਪਤ ਕੀਤੇ ਗਏ ਹਨ। ਨਗਰ ਕੌਂਸਲ ਦੇ ਕੁੱਲ 56 ਹਜਾਰ 600 ਵੋਟਰ ਹਨ, ਜਿਨ੍ਹਾਂ ਵਿਚ 28 ਹਜਾਰ 992 ਮਰਦ ਅਤੇ 27 ਹਜਾਰ 603 ਔਰਤਾਂ ਤੋਂ ਇਲਾਵਾ 5 ਵੋਟਰ ਤੀਜਾ ਲਿੰਗ ਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਤਰਨਤਾਰਨ ਦੀ ਚੋਣ ਪੂਰੀ ਤਰਾਂ ਸ਼ਾਂਤਮਈ, ਆਜ਼ਾਦਾਨਾ ਤੇ ਨਿਰਪੱਖ ਮਾਹੌਲ ਵਿਚ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ।

ਇਥੇ ਦੱਸਣਾ ਬਣਦਾ ਹੈ ਕਿ ਪਾਰਟੀਆਂ ਛੱਡ ਆਜ਼ਾਦ ਚੋਣ ਲੜਨ ਵਾਲਿਆਂ ਨੇ ਖੜ੍ਹੀ ਕੀਤੀ ਚਰਚਾ ਤਰਨਤਾਰਨ ਦੀਆਂ ਦਸ ਸਾਲ ਬਾਅਦ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਜਿਥੇ ਦੋ ਵਾਰਡਾਂ ਦੀ ਗਿਣਤੀ ਵਧ ਗਈ ਹੈ। ਉਥੇ ਹੀ ਇਸ ਵਾਰ ਕੁਝ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਿਨ੍ਹਾਂ ਵੱਡੀ ਗੱਲ ਇਹ ਹੈ ਕਿ ਕਈ ਉਮੀਦਵਾਰਾਂ ਨੇ ਆਪਣੀਆਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਤਰਜ਼ੀਹ ਦਿੱਤੀ ਹੈ। ਜਿਨ੍ਹਾਂ ਵਿਚ ਕਾਂਗਰਸ ਦੇ ਜਿਥੇ ਕੁਝ ਚਿਹਰੇ ਸ਼ਾਮਲ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਰੇ ਉਮੀਦਵਾਰਾਂ ਨੇ ਆਜ਼ਾਦ ਤੌਰ ’ਤੇ ਨਾਮਜ਼ਦਗੀਆਂ ਦਾਖਲ ਕੀਤੀਆਂ। ਜਿਸਦੇ ਚੱਲਦਿਆਂ ਪਹਿਲੀ ਵਾਰ ਤੱਕੜੀ ਚੋਣ ਨਿਸ਼ਾਨ ’ਤੇ ਕੋਈ ਉਮੀਦਵਾਰ ਚੋਣ ਪ੍ਰਚਾਰ ਕਰਦਾ  ਤੇ ਬਜਾਰਾਂ ਵਿਚ ਤੱਕੜੀ ਵਾਲੀ ਝੰਡੀ ਤੱਕ ਵੀ ਨਜ਼ਰ ਨਹੀਂ ਆਵੇਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News