ਬੰਡਾਲਾ ਵਿੱਖੇ ਧੰਨ ਧੰਨ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਗੁਰਮਿਤ ਸਮਾਗਮ 24 ਜਨਵਰੀ ਤੋ

4681874
Total views : 5517499

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਕਸਬਾ ਬੰਡਾਲਾ ਦੇ ਇਤਿਹਾਸਕ ਗੁਰਦਵਾਰਾ ਬਾਬੇ ਸਹੀਦਾ ਪਤੀ ਜਾਨੀ ਕੀ ਵਿੱਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਿਪਤ ਸਲਾਨਾ ਗੁਰਮਤਿ ਸਮਾਗਮ 24 ਜਨਵਰੀ ਤੋ ਲੈਕੇ 26 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ । 24 ਤਰੀਕ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਜਿਨਾ ਦੇ ਭੋਗ 26 ਨੂੰ ਪਾਏ ਜਾਣਗੇ ।
ਭੋਗ ਤੋ ਉਪੰਰਤ ਖੁੱਲੇ ਭੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ ।ਜਿਸ ‘ਚ ਪੰਥ ਦੇ ਪ੍ਰੀਸਧ ਰਾਗੀ ਢਾਡੀ ਜਥੇ ਗੁਰੂ ਜੱਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰਨਗੇ । ਪ੍ਰੈਸ ਨੂੰ ਜਾਣਕਾਰੀ ਸ੍ਰੋਮਣੀ ਕਮੇਟੀ ਦੇ ਮੈਬਰ ਜਥੇ ਅਮਰਜੀਤ ਸਿੰਘ ਬੰਡਾਲਾ ਨੇ ਦਿੱਤੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News