Total views : 5517501
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ /ਦਵਿੰਦਰ ਕੁਮਾਰ ਪੁਰੀ
ਅਜਨਾਲਾ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਦੇ ਹੁਕਮਾਂ ਅਨੁਸਾਰ ਥਾਣਾ ਅਜਨਾਲਾ ਦੇ ਨਵ ਨਿਯੁਕਤ ਐਸ ਐਚ ਓ ਸਤਪਾਲ ਸਿੰਘ ਦਾ ਤਬਾਦਲਾ ਪੁਲਿਸ ਲਾਈਨ ਹੋਣ ਉਪਰੰਤ ਨਵ ਨਿਯੁਕਤ ਐਸਐਚਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਅੱਜ ਆਪਣਾ ਕਾਰਜਕਾਲ ਸੰਭਾਲ ਲਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੰਸਪੈਕਟਰ ਸਤਨਾਮ ਸਿੰਘ ਥਾਣਾ ਅਜਨਾਲਾ ਦੇ ਐਸਐਚ ਓ ਵਜੋਂ ਬਹੁਤ ਵਧੀਆ ਢੰਗ ਦੇ ਨਾਲ ਆਪਣੀਆਂ ਸਭਾਵਾਂ ਨਿਭਾ ਚੁੱਕੇ ਹਨ। ਇਸ ਦੌਰਾਨ ਉਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਅਜਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਬਹੁਤ ਜਿਆਦਾ ਟਰੈਫਿਕ ਹੋਣ ਕਰਕੇ ਬਾਹਰੋਂ ਆਏ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ।ਇਸ ਲਈ ਲੁੜੀਦੇ ਪ੍ਰਬੰਧ ਕਰਕੇ ਇਸ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰਾਲੇ ਕੀਤੇ ਜਾਣਗੇ।
ਦੁਕਾਨਦਾਰ ਵੀ ਆਪਣਾ ਸਮਾਨ ਸੜਕ ਤੱਕ ਨਾਂ ਲਗਾਉਣ ਨਹੀ ਤੇ ਹੋਵੇਗੀ ਸਖ਼ਤ ਕਾਰਵਾਈ
ਸ਼ਹਿਰ ਦੇ ਮੇਨ ਚੌਕ ਵਿੱਚ ਪੱਕੇ ਤੌਰ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇਗੀ।ਉਹਨਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕੀ ਆਪਣੀਆਂ ਦੁਕਾਨਾਂ ਦਾ ਸਮਾਨ ਸੜਕ ਦੇ ਕਿਨਾਰਿਆ ਤੱਕ ਨਾ ਲਗਾਉਣ,ਨਹੀਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਗਲਤ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਪੁਲਿਸ ਮੁਲਾਜ਼ਮਾ ਦੀ ਡਿਊਟੀ ਲਗਾ ਦਿੱਤੀ ਹੈ ਸ਼ਹਿਰ ਵਿੱਚ ਦਿਨ ਵੇਲੇ ਅਤੇ ਰਾਤ ਦੇ ਸਮੇਂ ਗਸ਼ਤ ਕਰਨ ਲਈ। ਉਹਨਾਂ ਕਿਹਾ ਕੀ ਜੋਂ ਭੁੰਡ ਆਸਕ ਸਕੁਲਾਂ ਕਾਲਜਾਂ ਟਵੀਸਨ ਸੈਂਟਰਾਂ ਦੇ ਆਲੇ ਦੁਆਲੇ ਜਾਂ ਬਜ਼ਾਰਾਂ ਵਿੱਚ ਬੁਲਟ ਮੋਟਰਸਾਈਕਲਾ ਤੇ ਪਟਾਕੇ ਮਰਵਾਉਦੇ ਹਨ ਉਹ ਵੀ ਬਖਸ਼ੇ ਨਹੀਂ ਜਾਣਗੇ ਜੇਕਰ ਪਟਾਕੇ ਮਾਰਦਾ ਫ਼ੜਿਆ ਗਿਆ ਉਸ ਦਾ ਵਾਹਨ ਜਪਤ ਕੀਤਾ ਜਾਵੇਗਾ।ਇਸ ਮੌਕੇ ਉਨਾਂ ਥਾਣਾ ਅਜਨਾਲਾ ਦੇ ਤੈਨਾਤ ਸਮੂਹ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਨਿਰਦੇਸ਼ ਦਿੱਤੇ ਜਾਣਗੇ।ਇਸ ਮੌਕੇ ਏਐਸਆਈ ਬਲਵਿੰਦਰ ਸਿੰਘ,ਥਾਣਾ ਅਜਨਾਲਾ ਦੇ ਮੁਨਸ਼ੀ ਰਣਜੋਤ ਸਿੰਘ ,ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-