ਨੂੰਹ ਵੱਲੋਂ ਸਹੁਰੇ ਦੇ ਪੈਸੇ ਹੜੱਪਣ ਖਾਤਰ ਖੁਦ ਨਾਲ਼ ਰਚਿਆ ਖੋਹ ਦਾ ਝੂਠਾ ਡਰਾਮਾ !ਪੁਲਿਸ ਨੇ ਖੋਹ ਦੀ ਘਟਨਾ ਦਾ ਕੀਤਾ ਪਰਦਾਫਾਸ਼

4681897
Total views : 5517558

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਏ.ਡੀ.ਸੀ.ਪੀ-1ਸ: ਵਿਸ਼ਾਲਜੀਤ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੇ ਦਿਨ ਧਾਰਾ 304(2) BNS ਥਾਣਾ ਗੇਟ ਹਕੀਮਾ ਅੰਮ੍ਰਿਤਸਰ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮੁੱਕਦਮਾ ਮੁੱਦਈ ਹਰਕੇਵਲ ਸਿੰਘ ਪੁੱਤਰ ਚੰਦ ਸਿੰਘ ਵਾਸੀ ਫਤਿਹ ਸਿੰਘ ਕਲੋਨੀ, ਥਾਣਾ ਗੇਟ ਹਕੀਮਾ ਅੰਮ੍ਰਿਤਸਰ ਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 22-01-2025 ਦੀ ਸਵੇਰ ਵਕਤ ਕ੍ਰੀਬ 10:00 ਵਜੇ ਉਸਦੀ ਨੂੰਹ ਕੋਮਲ ਸ਼ਰਮਾ ਪਾਸੋ ਕੋਈ ਨਾ ਮਲੂਮ ਵਿਅਕਤੀ ਅੱਖਾ ਵਿੱਚ ਲਾਲ ਮਿਰਚਾ ਪਾ ਕੇ ਐਕਟਿਵਾ ਖੋਹ ਕੇ ਲੈ ਗਿਆ ਜੋ ਐਕਟਿਵਾ ਦੀ ਡਿੱਗੀ ਵਿੱਚ 4 ਲੱਖ 29 ਹਜਾਰ ਰੁਪਏ ਨਗਦੀ ਵੀ ਸੀ। ਜੋ ਦੋਰਾਨੇ ਤਫਤੀਸ਼ ਮਾਮਲਾ ਸ਼ੱਕੀ ਲੱਗਦਾ ਹੋਣ ਕਰਕੇ ਮੁੱਦਈ ਮੁਕੱਦਮਾ ਦੀ ਨੂੰਹ ਕੋਮਲ ਸ਼ਰਮਾ ਪਾਸੋ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ।

ਔਰਤ ਨੇ ਆਪਣੇ ਭਰਾ ਅਤੇ ਕੰਮ ਕਰਨ ਵਾਲੀ ਔਰਤ ਦੇ ਲੜਕੇ ਨਾਲ ਮਿਲ ਕੇ ਰਚੀ ਸੀ ਸਾਜਿਸ਼

ਜਿਸਨੇ ਦੱਸਿਆ ਕਿ ਇਹ ਖੋਹ ਉਸਨੇ ਆਪਣੇ ਭਰਾ ਅਭੀਜੀਤ ਸ਼ਰਮਾ ਪੁੱਤਰ ਰਕੇਸ਼ ਕੁਮਾਰ ਵਾਸੀ ਸਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਨਾਲ ਮਿਲ ਕੇ ਆਪਣੀ ਕੰਮ ਵਾਲੀ ਦੇ ਲੜਕੇ ਸੁਰਿੰਦਰ ਸਿੰਘ ਉਰਫ ਸੰਨੀ ਪੁੱਤਰ ਜਬਰਜੀਤ ਸਿੰਘ ਵਾਸੀ ਮੰਦਰ ਵਾਲੀ ਗਲੀ ਮੂਲੇ ਚੱਕ ਅੰਮ੍ਰਿਤਸਰ ਪਾਸੋ ਕਰਵਾਇਆ ਹੈ। ਜਿਸਤੇ ਲੜਕੀ ਕੋਮਲ ਸ਼ਰਮਾ ਅਤੇ ਇਸਦੇ ਭਰਾ ਅਭੀਜੀਤ ਸ਼ਰਮਾ ਨੂੰ ਮੁਕੰਦਮਾ ਵਿੱਚ ਬਾਅਦ ਕਰਨੇ ਪੁੱਛ ਗਿੱਛ ਹੱਕੀ ਦੋਸ਼ੀ ਪਾ ਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮਾ ਵਿੱਚ ਖੋਹ ਹੋਈ ਨਗਦੀ ਵਿੱਚੋਂ 2 ਲੱਖ 95 ਹਜਾਰ ਰੁਪਏ ਬਰਾਮਦ ਕੀਤੇ ਗਏ। ਜੋ ਮੁਕੱਦਮਾ ਹਜਾ ਦਾ ਨਾਮਜਦ ਦੋਸੀ ਸੁਰਿੰਦਰ ਸਿੰਘ ਉਰਫ ਸੰਨੀ ਉਕਤ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਪੁਲਿਸ ਪਾਰਟੀਆ ਬਣਾ ਕੇ ਰੋਡ ਕੀਤੇ ਜਾ ਰਹੇ ਹਨ।ਦੋਸ਼ੀਆਨ ਉਕਤਾਨ ਪਾਸੋ ਡੂੰਘਿਆਈ ਨਾਲ ਪੁੱਛ ਗਿੱਛ ਕਰਕੇ ਮੁਕੱਦਮਾ ਹਜਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।ਸ੍ਰੀ ਜਸਪਾਲ ਸਿੰਘ , ਏ.ਸੀ.ਪੀ ਸੈਟਰਲ ਅੰਮ੍ਰਿਤਸਰ , ਇੰਸਪੈਕਟਰ ਮਨਜੀਤ ਕੌਰ ਮੁੱਖ ਅਫਸਰ ਥਾਣਾ ਗੇਟ ਹਕੀਮਾ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News