





Total views : 5840948







Total views : 5840948ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬੀ.ਐਨ.ਈ ਬਿਊਰੋ
ਅੰਮ੍ਰਿਤਸਰ ਦੇ ਥਾਣਾਂ ਮਜੀਠਾ ਰੋਡ ਹੇਠ ਆਂਉਦੀ ਪੁਲਿਸ ਚੌਕੀ ਫੈਜਪੁਰਾ ਦੇ ਇਲਾਕੇ ਦੀ ਕੌਸਲਰ ਦੇ ਪਤੀ ਵੱਲੋਂ ਆਪਣੇ ਭਾਣਜੇ ਤੇ ਭਤੀਜੇ ਨਾਲ ਹਮਸਲਾਹ ਹੋ ਕੇ ਝੂਠੀ ਕਹਾਣੀ ਰੱਚ ਕੇ ਆਪਣੇ ਹੀ ਘਰ ਤੇ ਆਪਣੇ ਜਾਣਕਾਰ ਨੌਜ਼ਵਾਨਾਂ ਕੋਲੋ ਗੋਲੀਆ ਤੇ ਦਾਤਰਾਂ ਨਾਲ ਹਮਲਾ ਕਰਵਾਉਂਣ ਵਾਲਿਆ ਦਾ ਕੀਤਾ ਪਰਦਾਫਾਸ਼ ਦਾ ਕਰਦਿਆ ਇਸ ਮਾਮਲੇ ‘ਚ ਸ਼ਾਮਿਲ ਕੌਸਲਰ ਦੇ ਪਤੀ ਸਮੇਤ 5 ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਨਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ (ਮੁਦੱਈ ਮੁਕੱਦਮਾਂ) ਇੰਦਰਜੀਤ ਸਿੰਘ ਉਰਫ਼ ਬੋਬੀ ਦੀ ਵਿਦੇਸ਼ ਪੜਾਈ ਕਰ ਰਹੀ ਭਤੀਜ਼ੀ ਵੱਲੋਂ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਸਾਜਨ ਉਰਫ਼ ਸੱਜੂ ਨਾਲ ਵਿਆਹ ਕਰਵਾ ਲਿਆ ਸੀ, ਜਿਸਦਾ ਬਦਲਾ ਲੈਣ ਲਈ ਸਾਜਨ ਤੇ ਉਸਦੇ ਰਿਸ਼ਤੇਦਾਰਾ ਨੂੰ ਝੂਠੇ ਕੇਸ ਵਿੱਚ ਫਸਾਉਂਣ ਲਈ ਆਪਣੇ ਹੀ ਘਰ ਤੇ ਹਮਲੇ ਦੀ ਸਾਜ਼ਿਸ ਰਚੀ ਸੀ,ਅਤੇ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿੱਖੇ ਮੁਦੱਈ ਇੰਦਰਜੀਤ ਸਿੰਘ ਉਰਫ ਬੋਬੀ ਵਾਸੀ ਫੈਜਪੂਰ,ਅੰਮ੍ਰਿਤਸਰ ਵਾਰਡ ਨੰਬਰ 07 ਦੇ ਕੌਸਲਰ ਸ੍ਰੀਮਤੀ ਕਾਜ਼ਲ ਦੇ ਪਤੀ ਹਨ, ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਸੀ ਮਿਤੀ 07-03-2026 ਨੂੰ ਸਮਾਂ 12.30 ਏ.ਐਮ, 04 ਨੋਜਵਾਨ ਜਿੰਨ੍ਹਾ ਦੇ ਨਾਮ ਸਾਜਨ ਉਰਫ ਸੱਜੂ, ਵਿਨੈ ਕੁਮਾਰ ਉਰਫ ਗੋਲੂ, ਜੱਸੀ ਅਤੇ ਰਾਹੁਲ ਵਾਸੀ ਗਲੀ ਮਾਲੀਆ ਵਾਲੀ ਦੇ ਰਹਿਣ ਵਾਲੇ ਹਨ, ਇਹਨਾ ਨੇ ਇਸਦੇ ਘਰ ਦੇ ਬਾਹਰ ਗੇਟ ਤੇ ਹਵਾਈ ਫਾਇਰ ਕੀਤੇ ਅਤੇ ਦਾਤਰਾ ਦੇ ਨਾਲ ਵਾਰ ਵੀ ਕੀਤੇ।
ਵਜ੍ਹਾ ਰੰਜਿਸ ਇਹ ਸੀ ਕਿ ਉਸਦੀ ਭਾਣਜੀ ਨਿੱਧੀ ਜੋ ਕਿ ਵਿਦੇਸ਼ (ਯੂ.ਕੇ) ਵਿੱਚ ਪੜਦੀ ਹੈ, ਨੇ ਆਪਣੇ ਪਰਿਵਾਰ ਦੀ ਸਹਿਮਤੀ ਤੋ ਬਿਨ੍ਹਾ ਆਪਣੀ ਮਰਜ਼ੀ ਨਾਲ ਸਾਜਨ ਉਰਫ਼ ਸੱਜੂ ਵਾਸੀ ਮਾਲੀਆ ਵਾਲੀ ਗਲੀ ਨਾਲ ਵਿਆਹ ਕਰਵਾ ਲਿਆ ਹੈ ਤੇ ਇਹਨਾਂ ਨੇ ਪੁਲਿਸ ਪ੍ਰੋਟਕਸ਼ਨ ਲੈਣ ਲਈ ਮਾਨਯੋਗ ਅਦਾਲਤ, ਜਲੰਧਰ ਵਿੱਖੇ ਕੇਸ ਦਾਇਰ ਕੀਤਾ ਹੈ। ਸ੍ਰੀ ਸਿਰੀਵਨੇੱਲਾ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਗਗਨਦੀਪ ਸਿੰਘ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਨੂੰ ਪ੍ਰੋਫੈਸ਼ਨਲ ਪੁਲਸਿੰਗ ਤਹਿਤ ਜਾਂਚ ਕਰਕੇ ਮੁਕੱਦਮੇਂ ਨੂੰ ਸੁਲਝਾ ਕੇ ਅਸਲ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਡੂੰਘਿਆਈ ਨਾਲ ਹਰ ਪਹਿਲੂ ਤੋਂ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਮੁਕੱਦਮਾ ਦੇ ਮੁਦੱਈ (ਸ਼ਿਕਾਇਤ ਕਰਤਾ) ਇੰਦਰਜੀਤ ਉਰਫ਼ ਬੋਬੀ ਨੇ ਆਪਣੇ ਭਾਣਜੇ ਦਾਨਿਸ਼ ਤੇ ਭਤੀਜੇ ਵਿਸ਼ੂ ਪਹਿਲਵਾਨ ਨਾਲ ਹਮਸਲਾਹ ਹੋ ਕੇ ਸਾਜਿਸ ਰਚ ਗਈ ਤੇ ਵਿਸ਼ੂ ਪਹਿਲਵਾਨ ਨੇ ਆਪਣੇ ਜਾਣਕਾਰ 1) ਅਕਾਸ਼ ਵਾਸੀ ਰਾਮ ਤੀਰਥ ਰੋਡ, 2) ਮਾਨਵ ਵਾਸੀ ਰਾਜਾਸਾਸ਼ੀ, 3) ਅਖਿਲ ਵਾਸੀ ਢੱਪਈ ਅਤੇ 02 ਹੋਰ ਨੋਜਵਾਨਾਂ ਦੇ ਰਾਹੀ ਆਪਣੇ ਘਰ ਦੇ ਬਾਹਰ ਗੇਟ ਤੇ ਇਹਨਾਂ ਪਾਸੋ ਗੋਲੀਆ ਚਲਵਾਈਆ ਅਤੇ ਦਾਤਰਾ ਦੇ ਨਾਲ ਵਾਰ ਕਰਵਾਏ ਗਏ। ਕਿਉਕਿ ਨਿੱਧੀ ਨੇ ਘਰਦਿਆ ਦੀ ਮਰਜ਼ੀ ਤੋਂ ਬਗੈਰ ਸਾਜਨ ਉਰਫ਼ ਸੱਜੂ ਨਾਲ ਵਿਆਹ ਕਰਵਾ ਲਿਆ ਸੀ, ਜਿਸਦਾ ਬਲਦਾ ਲੈਣ ਲਈ ਸਾਜਨ ਉਰਫ਼ ਸੱਜੂ, ਉਸਦੇ ਦੋਸਤ ਤੇ ਰਿਸਤੇਦਾਰਾ ਨੂੰ ਝੂਠੇ ਮੁਕੱਦਮੇਂ ਵਿੱਚ ਫਸਾਇਆ ਜਾ ਸਕੇ।
ਪੁਲਿਸ ਪਾਰਟੀ ਵੱਲੋਂ 1) ਵਿਸ਼ੂ ਪਹਿਲਵਾਨ, 2) ਦਾਨਿਸ਼, 3) ਅਕਾਸ਼ ਅਤੇ 4) ਮਾਨਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਖਿਲ ਅਤੇ ਉਸਦੇ 02 ਹੋਰ ਸਾਥੀ ਫਰਾਰ ਹਨ, ਜ਼ਿੰਨਾਂ ਨੂੰ ਵੀਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਵਾਰਦਾਤ ਦੌਰਾਨ ਵਰਤਿਆ ਪਿਸਤੌਲ ਮੁਦੱਈ ਮੁਕੱਦਮਾ ਇੰਦਰਜੀਤ ਉਰਫ਼ ਬੋਬੀ ਦੇ ਦੋਸਤ 5) ਅਸ਼ੋਕ ਕੁਮਾਰ ਦਾ ਲਾਇਸੰਸੀ ਹਥਿਆਰ ਹੋਣਾ ਪਾਇਆ ਗਿਆ ਹੈ, ਜੋ ਅਸ਼ੋਕ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰਕੇ ਲਾਇਸੰਸੀ ਪਿਸਤੋਲ ਨੂੰ ਬ੍ਰਾਮਦ ਕੀਤਾ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-