ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ 90 ਘੰਟੇ ਕੰਮ ਹਫ਼ਤੇ ਦੀ ਤਜਵੀਜ਼ ਖਿਲਾਫ ਡੀ. ਸੀ. ਦਫਤਰ ਅੱਗੇ ਪ੍ਰਦਰਸ਼ਨ

4681340
Total views : 5516695

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ 

ਹਰ ਨੌਜਵਾਨ ਮੁੰਡੇ ਕੁੜੀ ਵਾਸਤੇ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਭਗਤ ਸਿੰਘ ਰੁਜ਼ਗਾਰ ਗਰੰਟੀ ਐਕਟ ( BNEGA) ਬਣਾਉਣ ਲਈ ਸਮੇਂ ਦੀਆਂ ਸਰਕਾਰਾਂ ਤੇ ਦਬਾਅ ਪਾਉਣ ਹਿੱਤ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਅੱਜ ਇਥੇ ਤਰਨ ਤਾਰਨ ਡਿਪਟੀ ਕਮਿਸ਼ਨਰ ਦਫਤਰ ਅੱਗੇ 90 ਘੰਟੇ ਕੰਮ ਹਫਤੇ ਦੀ ਤਜਵੀਜ ਖਿਲਾਫ ਅਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਇੱਥੇ ਬਨੇਗਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਵਿਸ਼ਾਲਦੀਪ ਸਿੰਘ ਵਲਟੋਹਾ ਅਤੇ ਪ੍ਰਧਾਨ ਰਸਾਲ ਸਿੰਘ ਭਿੱਖੀਵਿੰਡ ਨੇ ਕੀਤੀ।ਇਸ ਮੌਕੇ ਉਕਤ ਦੋਨਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ਕੇਂਦਰ ਦੀ ਸਰਕਾਰ ਅਤੇ ਦੇਸ਼ ਦੇ ਪੂੰਜੀਪਤੀਆਂ ਵੱਲੋਂ 12 ਘੰਟੇ ਕਾਨੂੰਨੀ ਕੰਮ ਦਿਹਾੜੀ ਅਤੇ 90 ਘੰਟੇ ਦਾ ਹਫਤਾ ਨੀਤੀਆਂ ਲਾਗੂ ਕਰਨ ਦੀਆਂ ਤਜਵੀਜ਼ਾ ਲਿਆਂਦੀਆਂ ਜਾਂ ਰਹੀਆਂ ਹਨ ਜਿਸ ਨਾਲ ਕਿਰਤੀਆਂ ਦੀ ਭਾਰੀ ਆਰਥਿਕ ਲੁੱਟ ਲਈ ਪੂੰਜੀਪਤੀਆਂ ਨੂੰ ਖੁਲੀ ਛੋਟ ਮਿਲ ਜਾਵੇਗੀ। ਇਸ ਤਜਵੀਜ ਦੇ ਲਾਗੂ ਹੋਣ ਨਾਲ ਕੰਮ ਤੇ ਲੱਗੇ ਕਾਮਿਆਂ ਦਾ ਕੰਮ ਬੋਝ ਖਤਰਨਾਕ ਹੱਦ ਤੱਕ ਵੱਧ ਜਾਵੇਗਾ ਅਤੇ ਦੂਜੇ ਪਾਸੇ ਐਤਵਾਰ ਦੀ ਛੁੱਟੀ ਵੀ ਖ਼ਤਮ ਹੋ ਜਾਵੇਗੀ ਜੋ ਕਿ ਦੇਸ਼ ਅਤੇ ਕਿਰਤੀਆਂ ਵਿਰੋਧੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਬਨੇਗਾ ਅਤੇ 6 ਘੰਟੇ ਕਾਨੂੰਨੀ ਕੰਮ ਦਿਹਾੜੀ ਦਾ ਹੱਕ ਪ੍ਰਾਪਤ ਕਰਨ ਤੱਕ ਸੰਘਰਸ਼ ਜਾਰੀ ਰਹੇਗਾ


ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਇਸ ਏ. ਆਈ. ਭਾਵ ਆਰਟੀਫਿਸ਼ੀਅਲ ਇੰਟੈਲੀਜੇਂਸੀ ਦੇ ਦੌਰ ਵਿੱਚ ਪੈਦਵਾਰ ਅਤੇ ਸੇਵਾਵਾਂ ਦੇ ਖੇਤਰ ਵਿਚ ਏ. ਆਈ. ਮਸ਼ੀਨਾਂ ਨੇ ਚਮਤਕਾਰੀ ਤਬਦੀਲੀਆਂ ਲਿਆਂਦੀਆਂ ਹਨ ਕਿ ਸਾਲਾਂ ਵਾਲਾ ਕੰਮ ਕੁੱਝ ਕੁ ਦਿਨਾਂ ਵਿੱਚ ਹੋਣ ਲੱਗਿਆ ਹੈ। ਸਮਾਜ ਵਿਗਿਆਨ ਦੇ ਸਿਧਾਂਤ ਮੁਤਾਬਿਕ ਹੁਣ ਕੰਮ ਸਮਾਂ ਘੱਟ ਕਰਨ ਦੀ ਲੋੜ ਹੈ ਤਾਂ ਕਿ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾਂ ਸਕੇ। ਉਹਨਾਂ ਇਹ ਵੀ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਪਾਰਲੀਮੈਂਟ ਵਿਚੋਂ ਪਾਸ ਕਰਵਾਉਣ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਜੋ ਜਿੱਤ ਪ੍ਰਾਪਤੀ ਤੱਕ ਜਾਰੀ ਰਹੇਗਾ।
ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਜਿਲ੍ਹਾ ਹੈਡ ਕੁਆਟਰ ਤੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਮਹੀਨਾ ਵਾਰ ਬਨੇਗਾ ਪ੍ਰਦਰਸ਼ਨ ਕੀਤੇ ਜਾਇਆ ਕਰਨਗੇ ਜਿਸ ਦੀ ਅੱਜ ਇਥੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਦੇਸ਼ ਪੱਧਰ ਤੱਕ ਵਿਸਥਾਰ ਦੇਣ ਦੇ ਯਤਨ ਵੀ ਕੀਤੇ ਜਾਣਗੇ। ਇਸ ਬਨੇਗਾ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾਗੁਰਲਾਲ ਸਿੰਘ ਗੁਰ ਪ੍ਰਤਾਪ ਸਿੰਘ ਗੁਰਬੀਰ ਸਿੰਘ ਲਵਬੀਰ ਸਿੰਘ ਵਲਟੋਹਾ ਪਾਲ ਸਿੰਘ ਭਿੱਖੀਵਿੰਡ ਗੁਰਪ੍ਰੀਤ ਸਿੰਘ ਜਗਰਾਜ ਸਿੰਘ ਅਨਮੋਲ ਪ੍ਰੀਤ ਸਿੰਘ ਭਗਵੰਤ ਸਿੰਘ ਵੇਈਪੂਈ ਰੋਬਨਪ੍ਰੀਤ ਸਿੰਘ ਕਰਨਜੀਤ ਮੂਸੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਵਲਟੋਹਾ, ਸੁਖਦੇਵ ਸਿੰਘ ਕਾਲਾ ਭਿੱਖੀਵਿੰਡ ਵਿਸ਼ੇਸ਼ ਤੌਰ ਤੇ ਪਹੁੰਚੇ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News