Total views : 5516648
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਵਧੀਕ ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀਮਤੀ ਜੋਤੀ ਬਾਲਾ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਹਿਊਮਨ ਸਮਗਲਿੰਗ ਐਕਟ 2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵੱਖ
ਵੱਖ ਲਾਇਸੰਸੀ ਹੋਲਡਰਾਂ ਦੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੰਸ ਰੱਦ ਕੀਤੇ ਹਨਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਇਨ੍ਹਾਂ ਏਜੰਸੀਆਂ ਵਲੋਂ ਇਸ ਦਫ਼ਤਰ ਨੂੰ ਲਾਇਸੰਸ ਰੀਨਿਊ ਕਰਵਾਉਣ ਸਬੰਧੀ ਕੋਈ ਪ੍ਰਤੀ ਬੇਨਤੀ ਕੀਤੀ ਹੈ ਕਿ ਉਨਾਂ ਨੇ ਆਪਣਾ ਇਮੀਗਰੇਸ਼ਨ ਦਾ ਦਫ਼ਤਰ ਬੰਦ ਕਰ ਦਿੱਤਾ ਹੈ ਅਤੇ ਕੁਝ ਏਜੰਸੀਆਂ ਵਲੋਂ ਆਪਣਾ ਲਾਇਸੰਸ ਰੀਨਿਊ ਕਰਵਾਉਣ ਦੀਆਂ ਇੱਛੁਕ ਨਹੀਂ ਹਨ ਬਾਰੇ ਪ੍ਰਤੀ ਬੇਨਤੀ ਦਿੱਤੀ ਹੈ, ਜਿਸ ਦੇ ਆਧਾਰ ਤੇ ਇਨਾਂ ਦਾ ਲਾਇਸੰਸ ਰੱਦ ਕੀਤੇ ਗਏ ਹਨ
ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਜੋਤੀ ਬਾਲਾ ਨੇ ਪੰਜਾਬ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ ਰੈਗੁਲੇਸ਼ਨ ਐਕਟ 2012 ਦੀ ਧਾਰਾ6(1(ਈ) ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗਰੈਂਡ ਲੇਅਸ ਇੰਟਰਨੈਸ਼ਨਲ ਇਮੀਗਰੇਸ਼ਨ ਐਸ.ਸੀ. ਓ.122,ਤੀਜੀ ਮੰਜਿਲ, ਡਿਸਟਿਕ ਸ਼ਾਪਿੰਗ ਕੰਪਲੈਕਸ ਰਣਜੀਤ ਐਵੀਨਿਊ, ਅੰਮ੍ਰਿਤਸਰ; ਤੁਲੀ ਦਾ ਅਕੈਡਮੀ 9ਏਬੀ. ਨਿਊ ਲਾਰੰਸ ਰੋਡ, ਸਾਹਮਣੇ ਬੀ.ਬੀ.ਕੇ.ਡੀ.ਏਵੀ. ਕਾਲਜ ਅੰਮ੍ਰਿਤਸਰ; ਲਿੰਗੁਆ ਫਰਾਂਸਾ, ਐਸ.ਸੀ.ਐਫ 69 ਪਹਿਲੀ ਮੰਜਿਲ ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਇੰਗਲਿਸ਼ ਹੱਬ 485 ਬੀ ਮੈਕਲਾਡ ਰੋਡ ਰਾਣੀ ਕਾ ਬਾਗ, ਅੰਮ੍ਰਿਤਸਰ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕੋਈ ਐਕਟਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਉਕਤ ਲਾਇਸੰਸੀ ਜਾਂ ਉਸਦੀ ਫਰਮ ਵਿਰੁੱਧ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਕਤ ਲਾਇਸੰਸ ਹੋਲਡਰ/ਫਰਮ ਦੀ ਮਾਲਕ /ਪ੍ਰੋਪਰਾਈਟਰ ਹਰ ਪੱਖੋਂ ਜਿੰਮੇਵਾਰੀ ਹੋਵੇਗੀ ਅਤੇ ਇਸਦੀ ਭਰਪਾਈ ਵੀ ਉਕਤ ਲਇਸੰਸੀ ਵਲੋਂ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-