ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਸ੍ਰ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਸ਼ਹਿਰੀ ਆਗੂ ਅਮਿਤ ਔਲ ਅਜਨਾਲਾ ਦੇ ਹੱਕ ਵਿੱਚ ਵਾਰਡ ਨੰਬਰ 7 ਵਿੱਚ ਘਰ ਘਰ ਜਾਂ ਕੇ ਕੀਤਾ ਚੋਣ ਪ੍ਰਚਾਰ

4673821
Total views : 5504605

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੂਰੀ

ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਪੰਚਾਇਤਾਂ ਨਗਰ ਨਿਗਮ ਕੌਂਸਲਰ ਦੀਆਂ ਵੋਟਾਂ ਨੂੰ ਲੈ ਕੇ ਅਜਨਾਲਾ ਸ਼ਹਿਰੀ ਦੀਆਂ ਦੋ ਵਾਰਡਾਂ ਵਾਰਡ ਨੰਬਰ ਪੰਜ ਅਤੇ ਵਾਰਡ ਨੰਬਰ ਸੱਤ ਦੀਆਂ ਜਿਮਨੀ ਚੋਣਾਂ ਦਾ ਚੋਣ ਪ੍ਰਚਾਰ ਪੂਰੀ ਤਰਾ ਉਸ ਵਕਤ ਭੱਖ ਗਿਆ ਹੈ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਘਰ ਘਰ ਜਾ ਕੇ ਅਜਨਾਲਾ ਸ਼ਹਿਰੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਿਤ ਔਲ਼ ਦੇ ਮਾਤਾ ਨੀਲਮ ਰਾਣੀ ਔਲ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਅਜਨਾਲੇ ਦੇ ਵਿਕਾਸ ਨੂੰ ਮੁੱਖ ਮੁੱਦਾ ਰੱਖ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ।

ਉਹਨਾਂ ਨੇ ਕਿਹਾ ਜਿੰਨਾ ਵਿਕਾਸ ਤਿੰਨ ਸਾਲ ਵਿੱਚ ਅਜਨਾਲੇ ਹਲਕੇ ਦਾ ਹੋਇਆ ਹੈ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅਤੇ ਮੈਂ ਵਿਸ਼ਵਾਸ ਦਵਾਉਂਦਾ ਹਾਂ ਕਿ ਰਹਿੰਦੇ ਵਿਕਾਸ ਕਾਰਜ ਰਹਿੰਦੇ ਟਾਈਮ ਵਿੱਚ ਪੂਰੇ ਕੀਤੇ ਜਾਣਗੇ। ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਤੇ ਸ਼ਹਿਰੀ ਪ੍ਰਧਾਨ ਅਮਿਤ ਔਲ ਨੇ ਵਾਰਡ ਨੰਬਰ 7 ਵਿੱਚ ਸਥਿਤ ਮੰਦਿਰ ਲਕਸ਼ਮੀ ਅਤੇ ਪੰਜ ਪੀਰਾਂ ਦੇ ਦਰਬਾਰ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਮੰਦਿਰ ਕਮੇਟੀ ਦੇ ਵਲੋਂ ਪੰਡਿਤ ਸੁਆਮੀ ਸੱਤ ਪ੍ਰਕਾਸ਼ ਸ਼ਰਮਾ ਜੀ ,ਰਾਮ ਮੂਰਤੀ, ਬਾਊ ਜਸਪਾਲ ਮਹਿਤਾ, ਪ੍ਰਦੀਪ ਠਾਕੁਰ ਵਲੋਂ ਸਨਮਾਨਿਤ ਵੀ ਕੀਤਾ ਗਿਆ।ਉਹਨਾਂ ਨੇ ਵਾਰਡ ਨੰਬਰ ਪੰਜ ਤੋ ਉਮੀਦਵਾਰ ਗੁਰਦੇਵ ਸਿੰਘ ਗੁਲਾਬ ਦੇ ਹੱਕ ਵਿੱਚ ਵੀ ਵੋਟਾਂ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਉਹਨਾਂ ਦੇ ਨਾਲ ਨੰਗਰ ਪੰਚਾਇਤ ਅਜਨਾਲਾ ਦੇ ਕੌਂਸਲਰ ਪ੍ਰਧਾਨ ਸ੍ਰ ਜਸਪਾਲ ਸਿੰਘ ਢਿੱਲ ਭੱਟੀ, ਸਾਬਕਾ ਕੌਂਸਲਰ ਇੰਦਰਪਾਲ ਸਿੰਘ ਸ਼ਾਹ,ਸ਼ਿਦੀਪ ਸਿੰਘ ਚਾਹਲ, ਵਾਰਡ ਨੰਬਰ 7 ਤੋਂ ਵਿਕਾਸ ਵਾਸਦੇਵ ਚਮਿਆਰੀ ਵਾਲੇ,ਬਲਜਿੰਦਰ ਸਿੰਘ ਮਾਹਲ , ਸੁਖਵਿੰਦਰ ਸਿੰਘ ਨਾਗੀ,ਕੌਂਸਲਰ ਰਾਜਬੀਰ ਕੌਰ ਚਾਹਲ, ਬਲਜਿੰਦਰ ਸਿੰਘ ਮਾਹਲ,ਹੈਪੀ ਗਿੱਲ, ਚੀਮਾ ਅਜਨਾਲਾ,ਡਾਂ ਹਰਮੀਤ ਸਿੰਘ ਲਾਡੀ ਸੰਧੂ,ਅਮਿਤ ਕੁਮਾਰ ਪੁਰੀ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ,ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ,ਕੋਸਲਰ ਅਵਿਨਾਸ਼ ਮਸੀਹ, ਹਰਜੀਤ ਸਿੰਘ, ਸੀਨੀਅਰ ਆਗੂ ਰਛਪਾਲ ਸਿੰਘ ਕੋਟਲਾ ਕਾਜ਼ੀਆਂ,ਬਲਜਿੰਦਰ ਸਿੰਘ,ਸਾਹਿਲ ਗੁਪਤਾ,ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News