Total views : 5507720
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁੱਖੀ ਬਾਠ ਤਿੰਨ ਰੋਜ਼ਾ ਪਾਕਿਸਤਾਨ ਦੌਰੇ ਦੌਰਾਨ ਮੁਹਿੰਮ ਨੂੰ ਚਲਾਉਣ ਲਈ 31 ਮੈਂਬਰੀ ਕਮੇਟੀ ਦਾ ਗਠਨ ਕਰਨਗੇ
ਸਰੀ/ਬਾਰਡਰ ਨਿਊਜ ਸਰਵਿਸ
-ਕੌਮਾਂਤਰੀ ਪੱਧਰ ਦਾ ਚੜ੍ਹਦੇ ਪੰਜਾਬ ‘ਚੋਂ ਸ਼ੁਰੂ ਹੋਇਆ ‘ਨਵੀਆਂ ਕਲਮਾਂ, ਨਵੀਂ ਉਡਾਣ’ ਦਾ ਪ੍ਰੋਗਰਾਮ ਹੁਣ ਲਹਿੰਦੇ ਪੰਜਾਬ ‘ਚ ਨਵੀਂ ਪਨੀਰੀ ਨੂੰ ਆਪਣੇ ਜੀਵਨ ‘ਚ ਸਾਹਿਤਕ ਸਫ਼ਰ ਦੀ ਸ਼ੁਰੂਆਤ ਦੇ ਰੂ-ਬਰੂ ਕਰਵਾਏਗਾ ਤੇ ਇਹ ਮੁਹਿੰਮ ਆਉਂਦੇ ਸਮੇਂ ‘ਚ ਪੰਜਾਬੀ ਮਾਂ ਬੋਲੀ ਦੇ ਪਸਾਰ, ਨਵੀਂ ਪੀਡ਼ੀ ਨੂੰ ਸਾਹਿਤ ਰਚਣ ਤੇ ਇਸ ਮੁਹਿੰਮ ਦੌਰਾਨ ਕਵਿਤਾਵਾਂ, ਗੀਤ ਜਾਂ ਹੋਰ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਨਾਲ ਜੋੜਦਾ ਅੱਗੇ ਹੋਰ ਦੇਸ਼ਾਂ ਦੀ ਉਡਾਣ ਭਰੇਗਾ |
ਕੌਮਾਂਤਰੀ ਪੱਧਰ ਦੀ ‘ਨਵੀਆਂ ਕਲਮਾਂ, ਨਵੀਂ ਉਡਾਣ’ ਮੁਹਿੰਮ ਹੁਣ ਲਹਿੰਦੇ ਪੰਜਾਬ ਪੁੱਜੀ
ਹਾਲ ਹੀ ‘ਚ ਇਸ ਪ੍ਰੋਗਰਾਮ ਤਹਿਤ ਨੈਸ਼ਨਲ ਪੱਧਰ ਦੀ ਮਸਤੂਆਣਾ ਸਾਹਿਬ ਵਿਖੇ ਬਾਲ ਸਾਹਿਤਕ ਕਾਨਫਰੰਸ ਕਰਵਾ ਕੇ ਹੁਣ ਇਸ ਪ੍ਰੋਗਰਾਮ ਦੀ ‘ਜਾਗੋ’ ਭਾਵ ਜਾਗਰਤੀ ਦਾ ਸੁਨੇਹਾ ਲੈ ਕੇ ਇਸ ਮੁਹਿੰਮ ਦੇ ਮੁੱਖ ਪ੍ਰਬੰਧਕ ਅਤੇ ਪੰਜਾਬ ਭਵਨ ਕੈਨੇਡਾ ਦੇ ਮੁੱਖ ਸੰਚਾਲਕ ਸੁੱਖੀ ਬਾਠ ਲਹਿੰਦੇ ਪੰਜਾਬ ਪੁੱਜ ਗਏ ਹਨ, ਜਿਥੇ ਉੱਘੇ ਕਲਮਕਾਰ ਬਾਬਾ ਨਜ਼ਮੀ ਸਮੇਤ ਹੋਰ ਪੰਜਾਬੀ ਦੇ ਅਦੀਬਾਂ ਨੇ ਇਸ ‘ਜਾਗੋ’ ਮੁਹਿੰਮ ਨੂੰ ਆਪਣੇ ਸਿਰ ‘ਤੇ ਚੁੱਕ ਲਿਆ | ਸੁੱਖੀ ਬਾਠ ਤਿੰਨ ਰੋਜ਼ਾ ਆਪਣੇ ਪਾਕਿਸਤਾਨ ਦੌਰੇ ਦੌਰਾਨ ਨਵੀਆਂ ਕਲਮਾਂ, ਨਵੀਂ ਉਡਾਣ ਮੁਹਿੰਮ ਦੇ ਪਸਾਰ ਲਈ ਜਿਥੇ ਯਤਨ ਕਰਨਗੇ, ਉਥੇ ਲਹਿੰਦੇ ਪੰਜਾਬ ਵਿਚ ਕਲਮਕਾਰਾਂ ਦੀਆਂ ਵੱਖ-ਵੱਖ ਸ਼ਹਿਰਾਂ ‘ਚ ਸਜਣ ਵਾਲੀਆਂ ਮਹਿਫਲਾਂ ਦਾ ਵੀ ਹਿੱਸਾ ਬਣਨਗੇ | ਸੁੱਖੀ ਬਾਠ ਦਾ ਪਾਕਿਸਤਾਨ ਪੁੱਜਣ ‘ਤੇ ਬਾਬਾ ਨਜ਼ਮੀ ਸਮੇਤ ਹੋਰ ਸ਼ਖ਼ਸੀਅਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸੁੱਖੀ ਬਾਠ ਨੇ ਲਹੌਰ ਤੋਂ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਹੋਈ ਪਹਿਲੀ ਬਾਲ ਕਾਨਫਰੰਸ ‘ਤੇ ਲੱਖ ਰੁਪਏ ਖਰਚੇ ਗਏ ਹਨ ਤੇ ਇਸ ਕਾਨਫਰੰਸ ‘ਚ ਪੁੱਜੇ ਸੈਕੜੇ ਬੱਚਿਆਂ ਦੇ ਸਾਹਿਤ ਲਿਖਣ, ਗਾਉਣ ਦੇ ਉਤਸ਼ਾਹ ਨੇ ਉਨ੍ਹਾਂ ਦੀ ਉਡਾਣ ਨੂੰ ਅਸਮਾਨ ਦੇ ਸਿਖਰ ਵੱਲ ਉਡਾ ਦਿੱਤਾ ਤੇ ਇਸ ਕਾਨਫਰੰਸ ‘ਚ ਭਾਵੇਂ ਲਹਿੰਦੇ ਪੰਜਾਬ ਤੋਂ ਵੀ ਬਾਲ ਕਲਾਕਾਰਾਂ ਨੇ ਭਾਗ ਲੈਣਾ ਸੀ, ਪਰ ਵੀਜਾ ਨਾ ਮਿਲਣ ਕਰਕੇ ਉਹ ਨਹੀਂ ਪੁੱਜ ਸਕੇ, ਪਰ ਹੁਣ ਇਹ ਮੁਹਿੰਮ ਹੀ ਉਨ੍ਹਾਂ ਬੱਚਿਆਂ ਤੱਕ ਪੁੱਜ ਗਈ ਹੈ | ਬਾਠ ਅਨੁਸਾਰ ਪੰਜਾਬ ਦੀ ਤਰਜ ‘ਤੇ ਪਾਕਿਸਤਾਨ ਦੇ ਪੰਜਾਬ ‘ਚ ਵੀ ਇਸ ਮੁਹਿੰਮ ਦੀ ਦੇਖ-ਰੇਖ ਲਈ 21 ਮੈਂਬਰੀ ਕਮੇਟੀ ਬਣੇਗੀ ਤੇ ਇਥੋਂ ਦੇ ਬਾਲ ਲਿਖਾਰੀਆਂ ਦੀਆਂ ਰਚਨਾਵਾਂ ਨੂੰ ਵੀ ਕਿਤਾਬੀ ਰੂਪ ਦੇ ਕੇ ਇਹ ਮੁਹਿੰਮ ਅੱਗੇ ਚੱਲੇਗੀ | ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਦੋ ਵੱਡੇ ਵਿੱਦਿਅਕ ਅਦਾਰਿਆਂ ਵਲੋਂ ਵੀ ਇਸ ਮੁਹਿੰਮ ਨੂੰ ਅੱਗੇ ਲਿਜਾਣ ਲਈ ਹਾਮੀ ਭਰੀ ਜਾ ਰਹੀ ਹੈ, ਜਿਨ੍ਹਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਤਿੰਨ ਰੋਜ਼ਾ ਦੌਰੇ ਦੀਆਂ ਸਰਗਰਮੀਆਂ ਨੂੰ ਮੀਡੀਆ ਰਾਹੀਂ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਦੇ ਰੂ-ਬਰੂ ਕਰਨਗੇ |ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-