ਪਟਰੋਲ ਪੰਪ ਮਾਲਕ ਨੇ ਤੇਲ ਦੇ ਟੈਕਰ ਵਿੱਚੋ ਤੇਲ ਕੱਢ ਰਹੇ ਡਰਾਈਵਰਾਂ ਬਾਰੇ ਤੇਲ ਕੰਪਨੀ ਕੀਤਾ ਸੂਚਿਤ

4676177
Total views : 5508308

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ/ਬਲਵਿੰਦਰ ਸਿੰਘ ਸੰਧੂ

ਪਿੰਡ ਨਾਗ ਕਲਾਂ ਵਿਖੇ ਸਥਿਤ ਜਗਮੀਤ ਫਿਿਲੰਗ ਸ਼ਟੇਸਨ ਦੇ ਮਾਲਕ ਜਗਮੀਤ ਸਿੰਘ ਨੇ ਬੀ.ਪੀ.ਸੀ ਐਲ ਕੰਪਨੀ ਦੇ ਉਚ ਅਧਿਕਾਰੀਆਂ ਨੂੰ ਕੀਤੀ ਲਿਖਤੀ ਸਕਾਇਤ ਦੀਆਂ ਨਕਲਾਂ ਦੇਦਿਆਂ ਦੱਸਿਆ ਕਿ ਉਸ ਵਲੋ ਆਪਣੇ ਪੰਪ ਲਈ ਜਲੰਧਰ ਡਿਪੂ ਤੋ ਤੇਲ ਮੰਗਵਾਇਆ ਗਿਆ ਸੀ।

ਜੋ ਉਨਾਂ ਨੂੰ ਧਾਲੀਵਾਲ ਟਰਾਂਸਪੋਰਟ ਕੰਪਨੀ ਦੇ ਟੈਕਰ ਰਾਹੀ ਭੇਜਿਆ ਗਿਆ ਪਰ ਜਦ ਉਨਾ ਤੇ ਤੇਲ ਨਾਲ ਭਰਿਆ ਟੈਕਰ ਪੀ.ਬੀ.0 8ਈ.ਐਮ 9219 ਰਈਆ ਨਜਦੀਕ ਪੁੱਜਾ ਤਾਂ ਟੈਕਰ ਦੇ ਡਰਾਈਵਰ ਸੜਕ ਕਿਨਾਰੇ ਤੇਲ ਕੱਢਦਿਆ ਦੀ ਉਸ ਦੇ ਦੋਸਤ ਵਲੋ ਵੀਡੀਓ ਬਣਾਕੇ ਉਸ ਨੂੰ ਸੂਚਿਤ ਕੀਤਾ ਪਰ ਚੋਰੀ ਕਰਦੇ ਰੰਗੇ ਹੱਥੀ ਫੜੇ ਗਏ ਡਰਾਈਵਰ ਵਲੋ ਵੀਡੀਓ ਗ੍ਰਾਫੀ ਰੋਕਣ ਲਈ ਹੱਥੋ ਪਾਈ ਵੀ ਕੀਤੀ ਗਈ।ਜਿਸ ਦੀ ਉਸ ਵਲੋ ਮੌਕੇ ਪਰ ਪੁੱਜ ਕੇ ਤੇਲ ਕੱਢ ਰਹੇ ਡਰਾਈਵਰ ਦੀ ਵੀਡੀਓ ਕੰਪਨੀ ਦੇ ਉਚ ਅਧਿਕਾਰੀਆਂ ਤੋ ਇਲਾਵਾ ਸਥਾਨਿਕ ਪੁਲਿਸ ਨੂੰ ਦੇ ਕੇ ਤੇਲ ਵਾਲ ਟੈਕਰ ਛੱਡਕੇ ਫਰਾਰ ਹੋਏ ਡਰਾਈਵਰ ਤੇ ਟ੍ਰਾਂਸਪੋਰਟ ਕੰਪਨੀ ਦੇ ਮਾਲਕਾਂ ਵਿਰੁੱਧ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News