ਸਮਾਜ ਸੇਵੀ ਹੌਲਦਾਰ ਹਰੀ ਸਿੰਘ ਭੋਏਵਾਲ ਸਵਰਗਵਾਸ

4677087
Total views : 5509626

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੌਕ ਮਹਿਤਾ / ਬਾਬਾ ਸੁਖਵੰਤ ਸਿੰਘ ਚੰਨਣਕੇ

ਸਮਾਜ ਸੇਵੀ ਜਥੇਦਾਰ ਹਰਬੰਸ ਸਿੰਘ ਦੇ ਸਪੁੱਤਰ ਅਤੇ ਪ੍ਰਧਾਨ ਮੇਜਰ ਸਿੰਘ ਦੇ ਭਰਾ ਸਮਾਜ ਸੇਵੀ ਹੌਲਦਾਰ ਹਰੀ ਸਿੰਘ ਭੋਏਵਾਲ ਨਹੀਂ ਰਹੇ, ਉਨ੍ਹਾਂ ਦੀ ਉਮਰ ਤਕਰੀਬਨ ੫੪ ਸਾਲ ਦੇ ਸਨ, ਉਹ ਕਪੂਰਥਲਾ ਪੰਜਾਬ ਪੁਲਿਸ ਵਿੱਚ ਗੁਰੁਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਸਨ, ਅਚਾਨਕ ਹਾਰਟ ਅਟੈਕ ਹੋਣ ਕਰਕੇ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਵਿੱਚ ਜਾ ਬਿਰਾਜੇ ਹਨ।

ਹੌਲਦਾਰ ਹਰੀ ਸਿੰਘ ਭੋਏਵਾਲ ਅੰਮਿ੍ਤਧਾਰੀ ਅਤੇ ਪਵਿੱਤਰ ਪਾਵਨ ਗੁਰਬਾਣੀ ਦੇ ਨਿਤਨੇਮੀ ਸਨ, ਅਤੇ ਦਿਨ ਰਾਤ ਵਾਹਿਗੁਰੂ ਜੀ ਦਾ ਸਿਮਰਨ ਭਜਨ ਬੰਦਗੀ ਵਾਲੀ ਪਵਿੱਤਰ ਰੂਹ ਸਨ, ਉਨ੍ਹਾਂ ਦਾ ਭੋਗ ੨੨ ਨਵੰਬਰ ੨੦੨੪ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਗਲੀ ਨੰਬਰ੬ ਪਿੰਡ ਭੋਏਵਾਲ ਵਿੱਖੇ ਪੈਣਗੇ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਭੋਗ ਦੇ ਸਮੇਂ ਧਾਰਮਿਕ, ਰਾਜਨੀਤਕ, ਸਮਾਜ ਸੇਵੀ, ਪੰਜਾਬ ਪੁਲਿਸ ਦੇ ਉਚ ਅਧਿਕਾਰੀ ਦੇਸਾ ਵਿਦੇਸ਼ਾ ਦੀਆਂ ਸੰਗਤਾ ਸਰਧਾ ਦੇ ਫੁੱਲ ਭੇਟ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News