





Total views : 5596575








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬਾਰਡਰ ਨਿਊਜ ਸਰਵਿਸ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਤਿੰਨ ਵਾਰ ਵਧਾਇਕ ਰਹਿ ਚੁੱਕੇ ਤੇ ਮਾਝੇ ਦੇ ਸੀਨੀਅਰ ਅਕਾਲੀ ਆਗੂਆਂ ਵਿੱਚੋ ਮੰਨੇ ਜਾਂਦੇ ਸ: ਹਰਮੀਤ ਸਿੰਘ ਸੰਧੂ ਜੋ ਇਸ ਸਮੇ ਸ਼ੌ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਅਤੇ ਕੋਰ ਕਮੇਟੀ ‘ਤੇ ਵਰਕਿੰਗ ਕਮੇਟੀ ਦੇ ਮੈਬਰ ਵਰਗੇ ਅਹਿਮ ਅਹੁਦਿਆ ਉਪਰ ਤਾਇਨਾਤ ਸਨ, ਉਨਾਂ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆ ਸਮੇਤ ਪਾਰਟੀ ਦੀ ਮੁੱਢਲੀ ਮੈਬਰਸ਼ਿੱਪ ਤੋ ਅਸਤੀਫਾ ਦੇ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ।
ਸਾਥੀਆਂ ਦੀ ਸਹਿਮਤੀ ਨਾਲ ਲਿਆ ਜਾਵੇਗਾ ਅਗਲਾ ਫੈਸਲਾ-ਸੰਧੂ
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜੇ ਅਸਤੀਫੇ ਦਾ ਕੋਈ ਕਾਰਨ ਨਹੀ ਦੱਸਿਆ ਗਿਆ ਪਰ ਉਨਾਂ ਨੇ ਕਿਹਾ ਕਿ ਉਹ ਕੁਝ ਦਿਨਾਂ ਵਿਚ ਹੀ ਵਰਕਰਾਂ ਨਾਲ ਮੀਟਿੰਗ ਕਰਕੇ ਅਗਲੇ ਕਦਮ ਸਬੰਧੀ ਫੈਸਲਾ ਲੈਣਗੇ।ਜਿਕਰਯੋਗ ਹੈ ਕਿ ਸ: ਹਰਮੀਤ ਸਿੰਘ ,ਸੁਖਬੀਰ ਸਿੰਘ ਬਾਦਲ ਦੇ ਨਜਦੀਕੀ ਸਾਥੀਆਂ ਵਿੱਚੋ ਇਕ ਮੰਨੇ ਜਾਂਦੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-