ਪਿੰਡ ਚੰਨਣਕੇ ਦੇ ਨਿਯੁਕਤ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਸ਼ੁਕਰਾਨਾ

4677630
Total views : 5510692

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੌਕ ਮਹਿਤਾ /ਬਾਬਾ ਸੁਖਵੰਤ ਸਿੰਘ ਚੰਨਣਕੇ

ਪਿੰਡ ਚੰਨਣਕੇ ਦੇ ਨਵੇਂ ਬਣੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਅਤੇ ਸਾਰੀ ਪੰਚਾਇਤ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ, ਗੁਰਦੁਆਰਾ ਬਾਬਾ ਚੰਨਣ ਸਾਹਿਬ ਜੀ ਵਿਖੇ ਪਵਿੱਤਰ ਪਾਵਨ ਗੁਰਬਾਣੀ ਦੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ੧੭ ਨਵੰਬਰ ੨੦੨੪ ਦਿਨ ਐਤਵਾਰ ਨੂੰ ਪਵਿੱਤਰ ਪਾਵਨ ਗੁਰਬਾਣੀ ਦੇ ਭੋਗ ਪਾਏ, ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹਜੂਰੀ ਰਾਗੀ ਭਾਈ ਅਵਤਾਰ ਸਿੰਘ ਰਾਗੀ ਜਥੇ ਨੇ ਸੰਗਤਾ ਨੂੰ ਪਵਿੱਤਰ ਪਾਵਨ ਗੁਰਬਾਣੀ ਦੇ ਕੀਰਤਨ ਸਰਵਨ ਕਰਵਾਏ, ਉਪਰੰਤ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਗੁਰਮੱਤ ਵਿਚਾਰਾਂ ਦੀ ਸਾਂਝ ਪਾਈ।

ਨਸੇ ਅਤੇ ਚੋਰੀ ਵਾਲਾ ਮੇਰੇ ਕੋਲ ਨਾ ਆਵੇ, ਮੈ ਆਪ ਖੁਦ ਕਾਨੂੰਨੀ ਕਰਵਾਈ ਕਰਾਂਗਾ- ਸਰਪੰਚ ਮਿੱਠਾ

ਇਸ ਮੌਕੇ ਤੇ ਵਿਸੇਸ਼ ਤੌਰ ਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਵਿੱਤਰ ਪਾਵਨ ਚਰਨ ਛੋਹ ਅਸਥਾਨ ਦੇ ਮੁੱਖੀ ਸ੍ਰੀ ਮਾਨ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲਿਆਂ ਨੇ ਜਥੇ ਸਮੇਤ ਹਾਜ਼ਰੀ ਭਰੀ, ਇਸ ਮੌਕੇ ਤੇ ਨਿਯੁਕਤ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਨੇ ਆਪਣੇ ਸੰਬੋਧਨ ਦੁਆਰਾ ਕਿਹਾ ਕਿ ਮੈ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕਹਿੰਦਾ ਹਾਂ ਕਿ ਨਸੇ ਅਤੇ ਚੋਰੀ ਵਾਲੇ ਬਾਜ ਆਉਣ ਆਪਣਾ ਨਸੇ ਦਾ ਧੰਦਾ ਛੱਡ ਦੇਣ ਜਾਂ ਫਿਰ ਪਿੰਡ ਛੱਡ ਦੇਣ ਮੈ ਆਪ ਨਸੇ ਅਤੇ ਚੋਰੀ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਾਂਗਾ ਜੇ ਕੋਈ ਬੱਚਾ ਨਸਾ ਛੱਡਣਾ ਚਾਹੁੰਦਾ ਹੈ ਤਾਂ ਮੈ ਉਸ ਦਾ ਇਲਾਜ਼ ਆਪਣੇ ਖਰਚਾ ਕਰਕੇ ਕਰਾਂਗਾ। ਬੱਚਿਆਂ ਨੂੰ ਮੇਰੀ ਬੇਨਤੀ ਹੈ ਕਿ ਖੇਡਾਂ ਵੱਲ ਧਿਆਨ ਦਿਉ ਮੈ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਾਂਗਾ। ਪਿੰਡ ਦੇ ਵਿਕਾਸ ਵਾਸਤੇ ਮੈ ਅਤੇ ਮੇਰੀ ਸਾਰੀ ਪੰਚਾਇਤ ਦਿਨ ਰਾਤ ਇੱਕ ਕਰ ਦੇਵਾਂਗਾ। ਮੇਰੇ ਦਰਵਾਜ਼ੇ ਪਿੰਡ ਵਾਸੀਆਂ ਦੀ ਸੇਵਾ ਲਈ ੨੪ ਘੰਟੇ ਖੁੱਲੇ ਰਹਿਣਗੇ। ਇਸ ਮੌਕੇ ਤੇ ਸਰਪੰਚ ਮੇਜਰ ਸਿੰਘ ਰੰਧਾਵਾ ਨਵੇ ਚੰਨਣਕੇ, ਸਰਪੰਚ ਲਖਵਿੰਦਰ ਸਿੰਘ ਨਾਥ ਦੀ ਖੂੱਹੀ, ਸਰਪੰਚ ਸੁਰਜੀਤ ਸਿੰਘ ਭੋਏਵਾਲ, ਸਾਬਕਾ ਸਰਪੰਚ ਦਵਿੰਦਰ ਸਿੰਘ ਨਵੇ ਚੰਨਣਕੇ, ਸਾਬਕਾ ਸਰਪੰਚ ਮੇਜਰ ਸਿੰਘ ਸਹੋਤਾ, ਸਾਬਕਾ ਸਰਪੰਚ ਦਵਿੰਦਰ ਸਿੰਘ ਨਾਥ ਦੀ ਖੂੱਹੀ, ਸਾਬਕਾ ਸਰਪੰਚ ਪਰਗਟ ਸਿੰਘ, ਸਾਬਕਾ ਸਰਪੰਚ ਕਸਮੀਰ ਸਿੰਘ, ਆਦਿ ਬਹੁਤ ਗਿਣਤੀ ਵਿੱਚ ਸਰਪੰਚ ਪੰਚ ਸੰਗਤਾ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News