Total views : 5505204
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖਾਲਸਾ ਕਾਲਜ ਆਫ਼ ਫਾਰਮੇਸੀ ਵਿਖੇ ਔਰਤਾਂ ਦੀ ਸਵੈ-ਰੱਖਿਆ ਸਬੰਧੀ ਵਰਕਸ਼ਾਪ ਕਰਵਾਈ ਗਈ। ਕਾਲਜ ਡਾਇਰੈਕਟਰ-ਪ੍ਰਿੰਸੀਪਲ ਡਾ. ਆਰ. ਕੇ. ਧਵਨ ਦੇ ਦਿਸ਼ਾਂ-ਨਿਰਦੇਸ਼ਾਂ ’ਤੇ ਕਰਵਾਈ ਉਕਤ ਵਰਕਸ਼ਾਪ ਮੌਕੇ ਵਿਵੇਕ ਕਰਾਟੇ ਸਕੂਲ ਤੋਂ ਸ੍ਰੀ ਜਿਤੇਸ਼ ਸ਼ਰਮਾ ਅਤੇ ਮਯੰਕ ਸ਼ਰਮਾ ਨੇ ਮਾਹਿਰਾਂ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਅਚਾਨਕ ਹਮਲੇ, ਖਤਰੇ ਵਰਗੇ ਹਾਲਾਤਾਂ ’ਚ ਸਵੈ-ਰੱਖਿਆ ਆਦਿ ਸਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਵੱਖ-ਵੱਖ ਢੰਗਾਂ ਨਾਲ ਬਚਾਅ ਕਰਨ ਬਾਰੇ ਗੁਰ ਸਾਂਝੇ ਕੀਤੇ।
ਇਸ ਦੌਰਾਨ ਡਾ. ਧਵਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਸਰੀਨ ਉਪਲ ਦੀ ਅਗਵਾਈ ਕਰਵਾਈ ਗਈ ਉਕਤ ਵਰਕਸ਼ਾਪ ਮੌਕੇ ਮਾਹਿਰਾਂ ਵੱਲੋਂ ਲੜਕੀਆਂ ਨੂੰ ਮੁਸੀਬਤ ਵੇਲੇ ਬਚਾਅ ਕਰਨ ਲਈ ਕਰਾਟੇ ਨਾਲ ਸਬੰਧਿਤ ਵੱਖ-ਵੱਖ ਦਾਅ-ਪੇਚ ਦੇ ਗੁਰਾਂ ਸਬੰਧੀ ਪ੍ਰੈਕਟੀਕਲ ਗਿਆਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨੌਜਵਾਨਾਂ ਨੂੰ ਪ੍ਰੇਰਿਤ, ਸਿੱਖਿਅਤ ਅਤੇ ਆਤਮ-ਵਿਸ਼ਵਾਸ਼ ਪੈਦਾ ਕਰਨ ਲਈ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਜੀਵਨ ’ਚ ਸਵੈ ਰੱਖਿਆ ਅਤੇ ਸਵੈ-ਸੁਰੱਖਿਆ ਦੇ ਤੌਰ-ਤਰੀਕੇ ਅਤੇ ਦਾਅ ਪੇਚ ਸਿੱਖਣੇ ਚਾਹੀਦੇ ਹਨ ਤਾਂ ਜੋ ਕਿ ਉਹ ਖੁਦ ਦੀ ਸੁਰੱਖਿਆ ਕਰਨ ਦੇ ਕਾਬਿਲ ਬਣ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਖੁਦ ਦੇ ਬਚਾਅ ਵਾਲੇ ਢੰਗਾਂ ਨਾਲ ਔਰਤਾਂ ਮਾੜੇ ਹਾਲਾਤ ਸਮੇਂ ਖੁਦ ਨੂੰ ਬਾਖੂਬੀ ਸੰਭਾਲ ਸਕਦੀਆਂ ਹਨ।
ਇਸ ਮੌਕੇ ਡਾ. ਧਵਨ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੀਵਨ ’ਚ ਅਗਾਂਹ ਵੱਧਣ ਲਈ ਹਮੇਸ਼ਾਂ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ’ਚ ਆਤਮ ਸੁਰੱਖਿਆ ਦਾ ਜਜਬਾ ਪੈਦਾ ਹੋ ਸਕੇ, ਜਿਸ ਦੇ ਬੱਲਬੂਤੇ ਵਿਦਿਆਰਥੀ ਹਰ ਪਹਿਲੂ ’ਚ ਆਤਮ ਵਿਸ਼ਵਾਸ਼ ਅਤੇ ਆਤਮ ਸਨਮਾਨ ਨਾਲ ਅਗਾਂਹ ਵੱਧਦੇ ਹੋਏ ਸਮਾਜ ’ਚ ਸਕਾਰਾਤਮਿਕ ਬਦਲਾਅ ਲਿਆ ਸਕਣ।
ਇਸ ਮੌਕੇ ਉਕਤ ਮਾਹਿਰਾਂ ਨੇ ਕਿਹਾ ਕਿ ਦੇਸ਼ ਦੀ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਔਰਤਾਂ ਲਈ ਇਕ ਸੁਰੱਖਿਆ ਮਾਹੌਲ ਬਣਾਉਣਾ ਬਹੁਤ ਹੀ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਸਵੈ-ਰੱਖਿਆ ਦੇ ਹੁਨਰ ਹਰੇਕ ਲਈ ਲਾਜ਼ਮੀ ਹਨ, ਵਿਸ਼ੇਸ਼ ਤੌਰ ’ਤੇ ਕੰਮਕਾਜੀ ਔਰਤਾਂ ਲਈ।ਉਨ੍ਹਾਂ ਕਿਹਾ ਕਿ ਨਿੱਤ ਔਰਤਾਂ ਵਿਰੁੱਧ ਅਪਰਾਧਾਂ ਸਬੰਧੀ ਕਈ ਖਬਰਾਂ ਅਖਬਾਰਾਂ, ਟੀ. ਵੀ. ਚੈਨਲਾਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਉਜਾਗਰ ਹੁੰਦੀਆਂ ਹਨ, ਜਿਸ ਲਈ ਸਵੈ-ਰੱਖਿਆ ਲਈ ਅਜਿਹੇ ਹੁਨਰ ਸਿੱਖਣਾ ਸਮੇਂ ਦੀ ਮੁੱਖ ਲੋੜ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-