Total views : 5505088
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਓਰੇਟਰੀ ਕਲੱਬ ਵੱਲੋਂ ‘ਔਰਤ ਕੇਂਦਰਿਤ ਕਾਨੂੰਨਾਂ ਦੇ ਵਿਸ਼ੇਸ਼ ਸੰਦਰਭ ਨਾਲ ਭਾਰਤ ’ਚ ਔਰਤਾਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ’ ਵਿਸ਼ੇ ’ਤੇ ਡੀਬੇਟ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਾ: ਰਸ਼ਿਮਾ ਪ੍ਰਭਾਕਰ ਅਤੇ ਡਾ: ਅਨੀਤਾ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਉਕਤ ਮੁਕਾਬਲੇ ’ਚ 16 ਟੀਮਾਂ ਨੇ ਭਾਗ ਲਿਆ।
ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਪ੍ਰੋਗਰਾਮ ਮੌਕੇ ਡਾ: ਹਰਪ੍ਰੀਤ ਕੌਰ, ਡਾ: ਪੂਰਨਿਮਾ ਖੰਨਾ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਜੱਜ ਵਜੋਂ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੌਰਾਨ ਭਾਗੀਦਾਰਾਂ ਨੇ ਕਈ ਮਹਿਲਾ ਕੇਂਦਰਿਤ ਕਾਨੂੰਨ ਲਾਗੂ ਹੋਣ ਦੇ ਬਾਵਜੂਦ ਔਰਤਾਂ ਦੀ ਸੁਰੱਖਿਆ ਸਬੰਧੀ ਵੱਖ-ਵੱਖ ਚਿੰਤਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਲਿੰਗ ਕੇਂਦਰਿਤ ਦੀ ਬਜਾਏ ਲਿੰਗ ਨਿਰਪੱਖ ਕਾਨੂੰਨ ਬਣਾਉਣ ਅਤੇ ਸਮਾਜ ’ਚ ਸੰਤੁਲਨ ਕਾਇਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਬੀ. ਏ. ਐੱਲ. ਐੱਲ. ਬੀ. ਤੀਜਾ ਸਮੈਸਟਰ ਦੇ ਵਿਦਿਆਰਥੀ ਓਂਕਾਰ ਸਿੰਘ, ਬੀ. ਏ. ਐੱਲ. ਐੱਲ. ਬੀ. ਸਮੈਸਟਰ 5ਵਾਂ ਦੀ ਵਿਦਿਆਰਥਣ ਸ਼ਿਵਾਂਗੀ ਭਾਟੀਆ ਅਤੇ ਬੀ. ਏ. ਐੱਲ. ਐੱਲ. ਬੀ. 7ਵਾਂ ਸਮੈਸਟਰ ਦੀ ਵਿਦਿਆਰਥਣ ਤਨਿਸ਼ਕਾ ਨੂੰ ਸਰਵੋਤਮ ਬੁਲਾਰੇ ਵਜੋਂ ਚੁਣਿਆ ਗਿਆ। ਜਦ ਕਿ ਇਸ ਤੋਂ ਇਲਾਵਾ ਬੀ. ਏ. ਐੱਲ. ਐੱਲ. ਬੀ. ਸਮੈਸਟਰ 7ਵਾਂ ਦੀ ਤਨਿਸ਼ਕਾ ਅਤੇ ਮੇਧਾ ਸ਼ਰਮਾ, ਬੀ. ਏ. ਐੱਲ. ਐੱਲ. ਬੀ. ਸਮੈਸਟਰ 9ਵਾਂ ਦੀ ਤਾਨੀਆ ਤੇ ਪਲਕ ਅਤੇ ਸ਼ਨੀਪ੍ਰੀਤ ਕੌਰ ਅਤੇ ਰਵਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਡਾ. ਜਸਪਾਲ ਸਿੰਘ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਨੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੀ ਸਮੁੱਚੀ ਸ਼ਖਸੀਅਤ ਨੂੰ ਨਿਖਾਰਨ ਲਈ ਅਜਿਹੇ ਪ੍ਰੋਗਰਾਮਾਂ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ: ਦਿਵਿਆ ਸ਼ਰਮਾ, ਡਾ. ਰੇਣੂ ਸੈਣੀ, ਡਾ. ਸ਼ਿਵਨ ਸਰਪਾਲ, ਪ੍ਰੋ. ਗੁਰਜਿੰਦਰ ਕੌਰ, ਪ੍ਰੋ. ਸੁਗਮ, ਪ੍ਰੋ. ਨੀਤਿਕਾ, ਪ੍ਰੋ. ਮਨਸੀਰਤ ਕੌਰ, ਸ: ਰਣਜੀਤ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-