ਚਾਚੋਵਾਲੀ’ਚ ਬਣੀ ਪੰਚਾਇਤ ਨੂੰ ਕਾਂਗਰਸੀ ਹਲਕਾ ਇੰਚਾਰਜ ਸੱਚਰ ਨੇ ਕੀਤਾ ਸਨਮਾਨਿਤ

4678103
Total views : 5511711

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਮਜੀਠਾ ਹਲਕੇ ਦੇ ਚਰਚਿੱਤ ਪਿੰਡ ਚਾਚੋਵਾਲੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਸਾਬਕਾ ਸਰਪੰਚ ਸਤਨਾਮ ਸਿੰਘ ਦੇ ਧੜੇ ਨੇ ਦੂਜੀ ਵਾਰ ਸਮੁੱਚੀ ਪੰਚਾਇਤ ਬਣਾਕੇ ਆਪਣੇ ਪਿਛਲੇ ਪੰਜ ਸਾਲਾਂ ਦੇ ਕੀਤੇ ਕੰਮਾਂ ਤੇ ਪਿੰਡ ਵਾਲਿਆਂ ਕੋਲ਼ੋਂ ਮੋਹਰ ਲਗਵਾ ਲਈ ਤੇ ਆਪਣੇ ਨਿਕਟ ਵਿਰੋਧੀ ਨੂੰ ਬੁਰੀ ਤਰਾਂ ਹਰੀਕੇ ਚੋਣ ਜਿੱਤ ਲਈ , ਅੱਜ ਜਿੱਤਣ ਉਪਰੰਤ ਮਜੀਠਾ ਹਲਕੇ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਭਗਵੰਤਪਾਲ ਸਿੰਘ ਸੱਚਰ ਦੇ ਗ੍ਰਹਿ ਵਿਖੇ ਜਾਕੇ ਉਹਨਾਂ ਕੋਲ਼ੋਂ ਅਸ਼ੀਰਵਾਦ ਲਿਆ।

ਸੱਚਰ ਨੇ ਸਮੁੱਚੀ ਪੰਚਾਇਤ ਨੂੰ ਵਧਾਈ ਦੇਣ ਉਪਰੰਤ ਸਿਰੋਪਾਓ ਪਾਕੇ ਉਹਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਮਜੀਠੇ ਦੀਆਂ ਹੋਰ ਵੀ ਪੰਚਾਇਤਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਸ਼ਾਮਲ ਹੋਣਗੀਆਂ ਤੇ ਇਹਨਾਂ ਬਦਲਾਅ ਵਾਲੀ ਪਾਰਟੀ ਨੂੰ ਅਲਵਿਦਾ ਕਹਿਣਗੀਆਂ। ਜ਼ਿਮਨੀ ਚੋਣਾਂ ਬਾਰੇ ਪੁੱਛੇ ਜਾਣ ਤੇ ਸੱਚਰ ਨੇ ਕਿਹਾ ਕਿ ਪੰਜੀ ਸਾਲ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣਾ ਵਜੂਦ ਖਤਮ ਹੁੰਦਾ ਵੇਖਕੇ ਇਹ ਚੋਣਾਂ ਲੜਨ ਤੋਂ ਹੀ ਭੱਜ ਗਈ ਹੈ, ਮੈਂ ਅਕਾਲੀ ਦਲ ਦੇ ਵੋਟਰਾਂ ਨੂੰ ਨਿਮਰਤਾ ਸਾਹਿਤ ਬੇਨਤੀ ਕਰਦਾਂ ਕਿ ਹੁਣ ਤੁਸੀਂ ਆਪਣਿਆਂ ਹਲਕਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾਕੇ ਕਾਮਯਾਬ ਕਰੋ ਕਿਉਂਕਿ ਆਪਾਂ ਬਦਲਾਅ ਵਾਲੀ ਪਾਰਟੀ ਦਾ ਪੰਜਾਬ ਵਿੱਚ ਪਹਿਲਾਂ ਵੀ ਤੇ ਹੁਣ ਪੰਚਾਇਤੀ ਚੋਣਾਂ ਵਿੱਚ ਬਦਲਾਅ ਵੇਖ ਹੀ ਲਿਆ ਹੈ ਤੇ ਦੂਸਰੀ ਮੋਦੀ ਸਰਕਾਰ ਦਾ ਕਿਸਾਨ ਤੇ ਮਜ਼ਦੂਰ ਮਾਰੂ ਰਵੱਈਆ ਸਾਨੂੰ ਅਜੇ ਭੁੱਲਿਆ ਨਹੀਂ ਇਸ ਕਰਕੇ ਇਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ। ਇਸ ਮੌਕੇ ਨਵੇਂ ਬਣੇ ਸਰਪੰਚ ਸੀਤਲ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਮੈਂਬਰ ਸਤਵਿੰਦਰ ਸਿੰਘ, ਮੈਂਬਰ ਜੁਗਰਾਜ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸਾਹਿਬ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News