ਚਾਚੀ ਨੇ ਧੀ ਨਾਲ ਮਿਲਕੇ ਇਕ ਲੱਖ ਰੁਪਏ ‘ਚ ਵੇਚਤੀ ਜੇਠ ਦੀ ਧੀ! ਪੁਲਿਸ ਨੇ ਤਿੰਨ ਔਰਤਾਂ ਨੂੰ ਕੀਤਾ ਗ੍ਰਿਫਤਾਰ

4678103
Total views : 5511711

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਥਾਣਾਂ ਗੇਟ ਹਕੀਮਾਂ ਅੰਮ੍ਰਿਤਸਰ  ਦੀ ਐਚ.ਐਚ.ਓ ਇੰਸ:  ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੀਪੁਲਿਸ ਪਾਰਟੀ ਵੱਲੋਂ ਇੱਕ ਨਬਾਲਗ ਲੜਕੀ ਉਮਰ 16 ਸਾਲ ਨੂੰ ਅਗਵਾਹ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 03 ਔਰਤਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। 
ਇਹ ਮੁੱਕਦਮਾ ਮੁਦੱਈ ਅਮਰਜੀਤ ਸਿੰਘ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੀ ਪਤਨੀ ਦੀ ਅਰਸਾ ਕ੍ਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਉਸਦੀ ਨਬਾਲਗ ਲੜਕੀ ਉਮਰ ਕ੍ਰੀਬ 15 ਸਾਲ ਨੇ ਕੋਈ ਪੜਾਈ ਨਹੀਂ ਕੀਤੀ ਤੇ ਘਰ ਦਾ ਕੰਮ ਕਾਜ ਕਰਦੀ ਸੀ। ਮਿਤੀ 13.07.2024 ਨੂੰ ਉਸਦੀ ਲੜਕੀ ਆਪਣੀ ਦਾਦੀ ਨੂੰ ਬਿਨਾ ਦੱਸੇ ਪੁੱਛੇ ਘਰੋ ਚਲੀ ਗਈ। ਜਿਸਦੀ ਹੁਣ ਤੱਕ ਰਿਸ਼ਤੇਦਾਰ ਭਾਲ ਕਰਦੇ ਰਹੇ ਪਰ ਸਾਨੂੰ ਨਹੀ ਮਿਲੀ ਮੈਨੂੰ ਸ਼ੱਕ ਹੈ ਕਿ ਮੇਰੀ ਲੜਕੀ ਖੁਸ਼ਬੂ ਨੂੰ ਕੋਈ ਨਾ-ਮਲੂਮ ਵਿਅਕਤੀ ਵਿਆਹ ਦਾ ਝਾਂਸਾ/ਲਾਲਚ ਦੇ ਕੇ ਵਰਗਲਾ ਕੇ ਲੈ ਗਿਆ ਹੈ।
ਅਗਵਾਹ ਨਬਾਲਗ ਲੜਕੀ ਦੀ ਚਾਚੀ ਤੇ ਉਸਦੀ ਲੜਕੀ ਹੀ ਨਿਕਲੀਆਂ ਮੁੱਖ ਸੂਤਰਧਾਰ
ਜਿਸਤੇ ਮੁੱਕਦਮਾ ਦਰਜ ਰਜਿਸਟਰ  ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਨਬਾਲਗ ਲੜਕੀ ਨੂੰ ਬ੍ਰਾਮਦ ਕੀਤਾ ਗਿਆ।ਮੁਕੱਦਮਾਂ ਅਲਗੇਰੀ ਜਾਂਚ ਦੌਰਾਨ  ਤਿੰਨ ਔਰਤਾਂ 1) ਕਿਰਨ ਦੇਵੀ ਪਤਨੀ ਰਵਿੰਦਰ ਕੁਮਾਰ ਵਾਸੀ ਮਕਾਨ ਨੰਬਰ 563, ਵਾਰਡ ਨੰਬਰ 7, ਗਾਂਧੀ ਨਗਰ ਫਾਜਿਲਕਾ, 2) ਰਾਜ ਕੌਰ ਪਤਨੀ ਗੋਰਾ ਵਾਸੀ ਗਲੀ ਪੌੜੀਆ ਵਾਲੀ, ਛੋਟਾ ਹਰੀਪੁਰਾ ਅੰਮ੍ਰਿਤਸਰ, 3) ਨਵਜੋਤ ਕੌਰ ਗੋਰਾ ਵਾਸੀ ਗਲੀ ਪੌੜੀਆ ਵਾਲੀ, ਛੋਟਾ ਹਰੀਪੁਰਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ 02 ਹੋਰ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿੰਨਾਂ ਦੀ ਭਾਲ ਜਾਰੀ ਹੈ। 
ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਔਰਤ ਕਿਰਨ ਦੇਵੀ ਵਾਸੀ ਫਾਜਿਲਕਾ ਨੇ ਨਬਾਲਗ ਲੜਕੀ ਨੂੰ 01 ਲੱਖ ਰੁਪਏ ਵਿੱਚ ਰਾਜ ਕੌਰ ਤੇ ਨਵਜ਼ੋਤ ਕੌਰ ਦੋਨੋਂ ਵਾਸੀ ਛੋਟਾ ਹਰੀਪੁਰਾ, ਅੰਮ੍ਰਿਤਸਰ ਕੋਲੋਂ ਖ੍ਰੀਦ ਕੀਤਾ ਸੀ। ਰਾਜ ਕੌਰ ਤੇ ਨਵਜ਼ੋਤ ਕੌਰ ਨਬਾਲਗ ਲੜਕੀ ਦੀ ਰਿਸ਼ਤੇਦਾਰੀ ਵਿੱਚ ਚਾਚੀ ਤੇ ਭੈਣ ਲੱਗਦੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News